28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

-ਕੋਹਲੀਆਂ ਪਿੰਡ ਦਾ ਦਰਦ-ਬੱਚਿਆਂ ਦੇ ਘਰ ਰਾਵੀ 'ਚ ਸਮਾ ਰਹੇ-ਮਾਵਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ

Ad Position 21
No active advertisement
ਅਜੀਤ ਡੈਸਕ 30-08-2025
ਬਮਿਆਲ, 29 ਅਗਸਤ (ਰਕੇਸ਼ ਸ਼ਰਮਾ)-ਪਠਾਨਕੋਟ ਦੇ ਸਰਹੱਦੀ ਪਿੰਡ ਕੋਹਲੀਆਂ ਵਿਖੇ ਮੰਗਲਵਾਰ ਨੂੰ ਆਏ ਹੜ੍ਹ ਦਾ ਅਸਰ ਅਜੇ ਵੀ ਨਜ਼ਰ ਆ ਰਿਹਾ ਹੈ | ਉਸ ਦਿਨ ਸਵੇਰੇ 4 ਵਜੇ ਅਚਾਨਕ ਰਾਵੀ ਦਰਿਆ ਵਿਚ ਪਾਣੀ ਵਧ ਗਿਆ ਸੀ | ਜਿਸ ਕਾਰਨ ਤਿੰਨ ਘਰ ਦਰਿਆ ਦੀ ਲਪੇਟ ਵਿਚ ਆ ਗਏ | ਲੋਕਾਂ ਨੇ ਹਿੰਮਤ ਕਰਕੇ ਆਪਣੇ ਬੱਚਿਆਂ ਤੇ ਪਰਿਵਾਰ ਨੂੰ ਤਾਂ ਬਚਾ ਲਿਆ | ਪਰ ਉਨ੍ਹਾਂ ਦੇ ਘਰ ਅਜੇ ਵੀ ਰਾਵੀ ਦੇ ਪਾਣੀ ਨਾਲ ਘਿਰੇ ਹੋਏ ਹਨ | ਹੁਣ ਜਦੋਂ ਦਰਿਆ ਦਾ ਪਾਣੀ ਘੱਟ ਹੋਇਆ ਤਾਂ ਉਹ ਘਰ ਜਿਨ੍ਹਾਂ ਵਿਚ ਕਦੇ ਬੱਚਿਆਂ ਦੀਆਂ ਕਿਲਕਾਰੀਆਂ ਗੂੰਜਦੀਆਂ ਸਨ, ਹੌਲੀ-ਹੌਲੀ ਰਾਵੀ ਦੀਆਂ ਲਹਿਰਾਂ ਵਿਚ ਸਮਾਂ ਰਹੇ ਹਨ | ਪਰਿਵਾਰ ਆਪਣੇ ਹੀ ਘਰ ਨੂੰ ਅੱਖਾਂ ਸਾਹਮਣੇ ਢਹਿੰਦੇ ਦੇਖ ਰੋ ਰਿਹਾ ਹੈ | ਪਰ ਕੁਝ ਕਰ ਨਹੀਂ ਸਕਦਾ | ਰਾਵੀ ਦੇ ਕਿਨਾਰੇ ਦਾ ਇਹ ਮੰਜਰ ਹਰ ਕਿਸੇ ਦਾ ਦਿਲ ਦਹਿਲਾ ਦਿੰਦਾ ਹੈ | ਜਿਹੜੇ ਘਰ ਕਦੇ ਉਨ੍ਹਾਂ ਦੇ ਸੁਪਨਿਆਂ ਤੇ ਖ਼ੁਸ਼ੀਆਂ ਦਾ ਸਹਾਰਾ ਸਨ, ਅੱਜ ਉਹ ਲਹਿਰਾਂ ਵਿਚ ਵਗਦੇ ਜਾ ਰਹੇ ਹਨ | ਪਿੰਡ ਦੇ ਲੋਕ ਇਕ-ਦੂਜੇ ਦਾ ਸਹਾਰਾ ਬਣ ਰਹੇ ਹਨ | ਪਰ ਘਰਾਂ ਦੇ ਢਹਿ ਜਾਣ ਦਾ ਦਰਦ ਸ਼ਬਦਾਂ ਵਿਚ ਬਿਆਨ ਨਹੀਂ ਹੋ ਰਿਹਾ | ਇਹ ਸਿਰਫ਼ ਕੁਦਰਤੀ ਆਫ਼ਤ ਦਾ ਨਹੀਂ, ਸਗੋਂ ਉਨ੍ਹਾਂ ਪਰਿਵਾਰਾਂ ਦੇ ਸੁਪਨਿਆਂ ਤੇ ਯਾਦਾਂ ਦਾ ਮੰਜਰ ਹੈ ਜੋ ਹੌਲੀ-ਹੌਲੀ ਰਾਵੀ ਦੀਆਂ ਲਹਿਰਾਂ ਵਿਚ ਡੁੱਬ ਰਹੇ ਹਨ | ਘਰ ਦੇ ਮਾਲਕ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵਲੋਂ ਰਿਸ਼ਤੇਦਾਰਾਂ ਤੋਂ ਪੈਸੇ ਉਧਾਰੇ ਇਕੱਠੇ ਕਰਕੇ ਬਹੁਤ ਹੀ ਚਾਵਾਂ ਦੇ ਨਾਲ ਇਸ ਘਰ ਦਾ ਨਿਰਮਾਣ ਕੀਤਾ ਸੀ ਅਤੇ ਹੁਣ ਅਸੀਂ ਖੁਸ਼ ਨਾਲ ਪੂਰਾ ਪਰਿਵਾਰ ਇਸ ਘਰ ਵਿਚ ਰਹਿ ਰਹੇ ਸੀ | ਪਰ ਮੰਗਲਵਾਰ ਨੂੰ ਆਏ ਇਸ ਹੜ੍ਹ ਨੇ ਉਨ੍ਹਾਂ ਦੇ ਸਾਰੇ ਸੁਪਨੇ ਖੋਹ ਲਏ ਹਨ | ਉਨ੍ਹਾਂ ਦੱਸਿਆ ਕਿ ਘਰ ਤਾਂ ਗਿਆ ਹੀ ਹੈ, ਹੇਠਾਂ ਜ਼ਮੀਨ ਵੀ ਮਿਲਣ ਦੀ ਕੋਈ ਆਸ ਨਹੀਂ ਦਿਖ ਰਹੀ, ਕਿਉਂਕਿ ਰਾਵੀ ਦਾ ਰੁੱਖ ਉਨ੍ਹਾਂ ਦੇ ਘਰ ਦੇ ਹੇਠੋਂ ਦੀ ਹੋ ਚੁੱਕਿਆ ਹੈ | ਜਿਸ ਦੇ ਚੱਲਦੇ ਇਸ ਜਗਾ ਦੁਬਾਰਾ ਘਰ ਬਣਾਉਣਾ ਨਾਮੁਮਕਿਨ ਲੱਗ ਰਿਹਾ ਹੈ | ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਘਰ ਬਣਾਉਣ ਲਈ ਜਗ੍ਹਾ ਦਿੱਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪੀ.ਓ. ਸਟਾਫ਼ ਵਲੋਂ ਭਗੌੜਾ ਕਾਬੂ ਅਗਲੀ ਖ਼ਬਰ ਪਿੰਡ ਸਿੰਬਲੀ ਦਾ ਬਾਬਾ ਸੁਰਗਲ ਦੇਵ ਸਾਲਾਨਾ ਸਿੰਝ ਮੇਲਾ ਸਫ਼ਲਤਾ ਪੂਰਵਕ ਹੋਇਆ ਸੰਪੰਨ
Ad Position 24