20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪਿੰਡ ਸਿੰਘਪੁਰਾ 'ਚ ਸ਼ਰਧਾ ਨਾਲ ਮਨਾਇਆ ਜਾਵੇਗਾ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ

Ad Position 21
No active advertisement
ਅਜੀਤ ਡੈਸਕ 31-08-2025
ਧਾਰੀਵਾਲ, 30 ਅਗਸਤ (ਸਵਰਨ ਸਿੰਘ)-ਨਜ਼ਦੀਕੀ ਪਿੰਡ ਸਿੰਘਪੁਰਾ ਵਿਚ ਬਾਬਾ ਸ੍ਰੀ ਚੰਦ ਜੀ ਦਾ 531ਵਾਂ ਜਨਮ ਦਿਹਾੜਾ ਹਰ ਸਾਲ ਵਾਂਗ ਇਸ ਵਾਰ ਵੀ ਇਕ ਸਤੰਬਰ ਦਿਨ ਸੋਮਵਾਰ ਨੂੰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ | ਧਾਰੀਵਾਲ ਤੋਂ ਕਰੀਬ 4 ਕਿੱਲੋਮੀਟਰ ਦੂਰ ਇਸ ਪਿੰਡ ਵਿਚ ਜਿਸ ਜਗ੍ਹਾ ਬਾਬਾ ਸ੍ਰੀ ਚੰਦ ਜੀ ਦੀ ਚਰਨ ਛੋਹ ਪ੍ਰਾਪਤ ਹੈ, ਵਿਖੇ ਗੁਰਦੁਆਰਾ ਸਾਹਿਬ ਸਥਿਤ ਹੈ | ਇਸ ਸਬੰਧੀ ਸੇਵਾ ਮੁਕਤ ਮੁੱਖ ਅਧਿਆਪਕ ਸੁਭਾਸ਼ ਕੁਮਾਰ ਨੇ ਦੱਸਿਆ ਕਿ 31 ਅਗਸਤ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਪਿੰਡ ਬਦੇਸ਼, ਕਲਿਆਣਪੁਰ, ਸੰਧਵਾਂ, ਪੂਰੋਵਾਲ, ਇੰਦਰਾਂਵਾਲ ਅਤੇ ਕੈਲੇ ਆਦਿ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਸਮਾਪਤ ਹੋਵੇਗਾ | ਇਸ ਨਗਰ ਕੀਰਤਨ ਵਿਚ ਮੀਰੀ-ਪੀਰੀ ਗਤਕਾ ਜਥਾ ਪਿੰਡ ਖੁੰਡਾ ਵੀ ਸ਼ਾਮਲ ਹੋਵੇਗਾ | ਇਕ ਸਤੰਬਰਨੂੰ ਕਥਾਵਾਚਕ ਗਿਆਨੀ ਜੰਗ ਸਿੰਘ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਕਥਾ ਕਰਨਗੇ | ਭਾਈ ਮਨਜੀਤ ਸਿੰਘ ਸੋਹੀ ਦਾ ਕਵੀਸ਼ਰੀ ਜਥਾ ਦੁਪਹਿਰ 1:30 ਤੋਂ 3:00 ਵਜੇ ਤੱਕ ਵਾਰਾਂ ਨਾਲ ਸੰਗਤ ਨੂੰ ਨਿਹਾਲ ਕਰੇਗਾ | ਸਵੇਰ 11 ਵਜੇ ਤੋਂ ਕੀਰਤਨ ਦਰਬਾਰ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਬੀਬੀ ਬਲਵਿੰਦਰ ਕੌਰ ਨੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ ਵਲੋਂ ਬਾਬੇ ਦੇ ਵਿਆਹ ਨਗਰ ਕੀਰਤਨ ਕੀਤਾ ਸਵਾਗਤ <br/> ਅਗਲੀ ਖ਼ਬਰ ਚੇਅਰਮੈਨ ਰਮਨ ਬਹਿਲ ਵਲੋਂ ਹੜ੍ਹ ਪ੍ਰਭਾਵਿਤ ਪਿੰਡ ਬਲੱਗਣ ਤੇ ਕਮਾਲਪੁਰ ਅਫਗਾਨਾ ਦਾ ਦੌਰਾ <br/>
Ad Position 24