19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸੇਂਟ ਕਬੀਰ ਪਬਲਿਕ ਸਕੂਲ ਵਿਖੇ ਗੁਰਦਾਸਪੁਰ ਤੇ ਬਟਾਲਾ ਸਹੋਦਿਆ ਸਕੂਲ ਦੇ ਪ੍ਰਿੰਸੀਪਲਾਂ ਦਾ ਸਾਂਝਾ ਸ਼ਸਤਰੀਕਰਨ ਪ੍ਰੋਗਰਾਮ ਕਰਵਾਇਆ

ਬਟਾਲਾ, 19 ਨਵੰਬਰ (ਸਤਿੰਦਰ ਸਿੰਘ)- ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ (ਗੁਰਦਾਸਪੁਰ) ਵਿਖੇ ਬਟਾਲਾ ਤੇ ਗੁਰਦਾਸਪੁਰ ਸਹੋਦਿਆ ਸਕੂਲ ਗਰੁੱਪ ਵਲੋਂ ਸਕੂਲ ਪ੍ਰਬੰਧਨ ਤੇ ਸਕੂਲੀ ਅਧਿਕਾਰਾਂ ਸਬੰਧੀ ਸਾਂਝਾ ਪ੍ਰੋਗਰਾਮ 2026-27 ਕਰਵਾਇਆ ਗਿਆ ਜਿਸ ਵਿਚ ਗੁਰਦਾਸਪੁਰ ਤੇ ਬਟਾਲਾ ਸਹੋਦਿਆ ਗਰੁੱਪ ਦੇ ਲਗਪਗ 30 ਸਕੂਲਾਂ ਦੇ ਪ੍ਰਿੰਸੀਪਲਾਂ ਨੇ ਹਾਜ਼ਰੀ ਭਰੀ। ਸਾਂਝੀ ਮੀਟਿੰਗ ਦੀ ਪ੍ਰਧਾਨਗੀ ਗੁਰਦਾਸਪੁਰ ਸਹੋਦਿਆ ਗਰੁੱਪ ਦੇ ਪ੍ਰੈਜੀਡੈਂਟ ਪ੍ਰਿੰਸੀਪਲ ਐੱਸ.

Ad Position 21
No active advertisement
ਅਜੀਤ ਡੈਸਕ 20-11-2026
ਬਟਾਲਾ, 19 ਨਵੰਬਰ (ਸਤਿੰਦਰ ਸਿੰਘ)- ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ (ਗੁਰਦਾਸਪੁਰ) ਵਿਖੇ ਬਟਾਲਾ ਤੇ ਗੁਰਦਾਸਪੁਰ ਸਹੋਦਿਆ ਸਕੂਲ ਗਰੁੱਪ ਵਲੋਂ ਸਕੂਲ ਪ੍ਰਬੰਧਨ ਤੇ ਸਕੂਲੀ ਅਧਿਕਾਰਾਂ ਸਬੰਧੀ ਸਾਂਝਾ ਪ੍ਰੋਗਰਾਮ 2026-27 ਕਰਵਾਇਆ ਗਿਆ ਜਿਸ ਵਿਚ ਗੁਰਦਾਸਪੁਰ ਤੇ ਬਟਾਲਾ ਸਹੋਦਿਆ ਗਰੁੱਪ ਦੇ ਲਗਪਗ 30 ਸਕੂਲਾਂ ਦੇ ਪ੍ਰਿੰਸੀਪਲਾਂ ਨੇ ਹਾਜ਼ਰੀ ਭਰੀ। ਸਾਂਝੀ ਮੀਟਿੰਗ ਦੀ ਪ੍ਰਧਾਨਗੀ ਗੁਰਦਾਸਪੁਰ ਸਹੋਦਿਆ ਗਰੁੱਪ ਦੇ ਪ੍ਰੈਜੀਡੈਂਟ ਪ੍ਰਿੰਸੀਪਲ ਐੱਸ.ਬੀ. ਨਾਯਰ ਤੇ ਬਟਾਲਾ ਸਹੋਦਿਆ ਗਰੁੱਪ ਦੀ ਪ੍ਰੈਜੀਡੈਂਟ ਪ੍ਰਿੰਸੀਪਲ ਬਿੰਦੂ ਭੱਲਾ ਦੁਆਰਾ ਕੀਤੀ ਗਈ ਜਿਸ ਦੀ ਸ਼ੁਰੂਆਤ ਪ੍ਰਿੰਸੀਪਲ ਦੁਆਰਾ ਮੁੱਖ ਬੁਲਾਰੇ ਡਾਕਟਰ ਮਹੇਸ਼ ਪ੍ਰਸਾਦ ਤੇ ਬਾਹਰੋਂ ਆਏ ਹੋਏ ਵੱਖ-ਵੱਖ ਸਕੂਲ ਦੇ ਪ੍ਰਿੰਸੀਪਲਾਂ ਦਾ ਸਵਾਗਤ ਕਰਦਿਆਂ ਕੀਤੀ। ਇਸ ਵਿਚ ਸ੍ਰੀਮਤੀ ਬਰਿੰਦਰ ਕੌਰ ਵਾਈਸ ਪ੍ਰੈਸੀਡੈਂਟ ਵਜੋਂ, ਸ੍ਰੀਮਤੀ ਉਪਮਾ ਮਹਾਜਨ ਜੋਇੰਟ ਸੈਕਟਰੀ ਵਜੋਂ ਤੇ ਮਿਸਟਰ ਪੰਕਜ ਰਾਣਾ ਖਜ਼ਾਨਚੀ ਵਜੋਂ ਤੇ ਰਜੀਵ ਭਾਰਤੀ ਸਿਟੀ ਕੋਆਰਡੀਨੇਟਰ ਵਜੋਂ ਖਾਸ ਭੂਮਿਕਾ ਨਿਭਾਉਂਦੇ ਹੋਏ ਸ਼ਾਮਿਲ ਹੋਏ। ਇਸ ਮੀਟਿੰਗ ਦੌਰਾਨ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏ.ਆਈ.) ਅਨੁਸਾਰ ਵਿਦਿਆਰਥੀਆਂ ਦੀਆਂ ਸਾਂਝੇ ਤੌਰ ’ਤੇ ਆਉਂਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਬਾਰੇ, ਵਿਦਿਆਰਥੀਆਂ ਦੀਆਂ ਰੁਚੀਆਂ ਤੇ ਕਾਬਲੀਅਤ ਅਨੁਸਾਰ ਉਨ੍ਹਾਂ ਨੂੰ ਸਹੀ ਰਸਤਾ ਦਿਖਾਉਣਾ, ਸਕੂਲੀ ਸਿੱਖਿਆ ਵਿਚ ਪਾਠਕ੍ਰਮਾਂ ਦੇ ਸਹੀ ਆਕਾਰ ਬਾਰੇ, ਸਿੱਖਿਆ ਸ਼ਾਸਤਰ ਅਨੁਸਾਰ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਹਾਇਤਾ ਕਰਨ ਬਾਰੇ, ਸਕੂਲ ਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨਾਲ ਸੰਬੰਧਿਤ, ਇਮਤਿਹਾਨਾਂ ਦੌਰਾਨ ਆਉਂਦੀਆਂ ਪ੍ਰੇਸ਼ਾਨੀਆਂ ਦਾ ਸਹੀ ਹੱਲ ਕਰਨ ਬਾਰੇ, ਇੰਟਰ-ਸਕੂਲ ਮੁਕਾਬਲੇ ਕਰਵਾ ਕੇ ਖੇਡਾਂ ਨੂੰ ਪ੍ਰਫੁੱਲਤ ਕਰਨ ਬਾਰੇ, ਪੜ੍ਹਾਈ ਦੇ ਨਾਲ-ਨਾਲ ਟੈਕਨੋਲੋਜੀ ਦੀ ਸਹੀ ਵਰਤੋਂ ਕਰਨ ਬਾਰੇ, ਵਿਦਿਆਰਥੀਆਂ ਵਿਚ ਦ੍ਰਿੜ ਤੇ ਸਾਕਾਰਾਤਮਕ ਸੋਚ ਨੂੰ ਭਰਨ ਦੇ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੇ ਅੰਤਿਮ ਪੜਾਅ ਵਿਚ ਸ਼੍ਰੀ ਐਸ.ਬੀ. ਨਾਯਰ ਦੁਆਰਾ ਬਾਹਰੋਂ ਆਏ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਸੀ.ਬੀ.ਐੱਸ.ਈ. ਬੋਰਡ ਦੀਆਂ ਵੱਖ-ਵੱਖ ਨੀਤੀਆਂ ਤੇ ਦਿਸ਼ਾ-ਨਿਰਦੇਸ਼ਾਂ ’ਤੇ ਢੁੱਕਵਾਂ ਵਿਚਾਰ ਵਟਾਂਦਰਾ ਕਰਕੇ ਉਸ ਦੀ ਗੁਣਵਤਾ ਅਨੁਸਾਰ ਹੀ ਲਾਗੂ ਕਰਨ ਦੀ ਪਹਿਲ ਕਦਮੀ ਕਰਨ ਦੀ ਆਸਾ ਕੀਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲਾਂ ਸਮੇਤ ਸਕੂਲ ਕੋਆਰਡੀਨੇਟਰ ਉਚੇਚੇ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੱਢੀ ਗਈ ਮੋਟਰਸਾਈਕਲ ਰੈਲੀ ਅਗਲੀ ਖ਼ਬਰ ਜਸਵਿੰਦਰਪਾਲ ਜੋਗੋਵਾਲ ਬਣੇ ਦਲਿਤ ਭਲਾਈ ਬੋਰਡ ਜ਼ਿਲ੍ਹਾ ਗੁਰਦਾਸਪੁਰ ਦੇ ਚੇਅਰਮੈਨ
Ad Position 24