ਬਟਾਲਾ, 1 ਸਤੰਬਰ (ਸਤਿੰਦਰ ਸਿੰਘ)-ਗਾਂਧੀ ਕੈਂਪ ਦੇ 5 ਦਿਨਾਂ ਤੋਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਮਿਲਣ ਉਪਰੰਤ ਮਾਪਿਆਂ ਹਵਾਲੇ ਕੀਤੀ | ਮਿ੍ਤਕ ਸੂਰਜ (25) ਪੁੱਤਰ ਬਿੱਟੂ ਦੀ ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ 5 ਦਿਨਾ ਤੋਂ ਲਾਪਤਾ ਸੀ, ਜਿਸ ਦੀ ਲਾਸ਼ ਗਾਂਧੀ ਕੈਂਪ ਦੀ ਟੈਂਕੀ ਲਾਗੋਂ ਮਿਲੀ | ਨਜ਼ਦੀਕੀ ਲੋਕਾਂ ਦੀ ਸਹਾਇਤਾ ਨਾਲ ਮਿ੍ਤਕ ਸੂਰਜ ਦੀ ਲਾਸ਼ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਟਾਲਾ ਭੇਜੀ ਗਈ, ਜਿਥੇ ਉਸ ਦੀ ਮਾਂ ਨੇ ਹੀ ਉਸ ਦੀ ਸ਼ਨਾਖ਼ਤ ਕੀਤੀ | ਹਸਪਤਾਲ ਦੇ ਡਾਕਟਰਾਂ ਵਲੋਂ ਪੋਸਟਮਾਰਟਮ ਕਰਨ ਉਪਰੰਤ ਲਾਸ਼ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ |