ਘੱਲੂਘਾਰਾ ਸਾਹਿਬ, 1 ਸਤੰਬਰ (ਮਿਨਹਾਸ)-ਥਾਣਾ ਕਾਹਨੂੰਵਾਨ ਅਧੀਨ ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਮੁੱਖ ਮਾਰਗ 'ਤੇ ਪੈਂਦੇ ਅੱਡਾ ਸਠਿਆਲੀ ਪੁਲ ਵਿਖੇ ਦੁਕਾਨ ਬਣਾਉਣ ਲਈ ਪਲਾਟ ਵਿਚ ਰੱਖੀਆਂ ਇੱਟਾਂ ਚੋਰੀ ਹੋ ਗਈਆਂ | ਇਸ ਸਬੰਧੀ ਪਰਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਪਿੰਡ ਨੈਣੇਕੋਟ ਨੇ ਦੱਸਿਆ ਕਿ ਅੱਡਾ ਸਠਿਆਲੀ ਪੁਲ ਦੇ ਕੋਲ ਇਕ ਪੈਸਟੀਸਾਈਡ ਦੀ ਦੁਕਾਨ ਬਣਾਉਣ ਲਈ ਇੱਕ ਪਲਾਟ ਖਰੀਦਿਆ ਹੋਇਆ ਹੈ, ਜਿਸ ਦੀ ਉਸਾਰੀ ਲਈ ਉਨ੍ਹਾਂ ਨੇ ਪਲਾਟ ਵਿਚ 6 ਹਜ਼ਾਰ ਇੱਟ ਖਰੀਦ ਕੇ ਰੱਖੀ ਹੋਈ ਹੈ, ਜੋ ਕਿ ਐਤਵਾਰ ਦੀ ਰਾਤ ਨੂੰ ਕਿਸੇ ਅਣਪਛਾਤੇ ਚੋਰ ਗਰੋਹ ਵਲੋਂ ਉਸ ਦੀ 4 ਦੇ ਕਰੀਬ ਇੱਟ ਚੋਰੀ ਕਰ ਲਈ ਗਈ, ਜਿਸ ਬਾਰੇ ਉਸ ਨੂੰ ਉਸ ਦੇ ਗੁਆਂਢੀ ਦੁਕਾਨਦਾਰ ਵਲੋਂ ਜਾਣਕਾਰੀ ਦਿੱਤੀ ਗਈ, ਉਸ ਨੇ ਆਪਣੇ ਪੱਧਰ 'ਤੇ ਚੋਰੀ ਹੋਈ ਇੱਟ ਦਾ ਸੁਰਾਗ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋਇਆ, ਚੋਰੀ ਦੀ ਇਸ ਵਾਰਦਾਤ ਬਾਰੇ ਉਸ ਵਲੋਂ ਪੁਲਿਸ ਥਾਣਾ ਕਾਹਨੂੰਵਾਨ ਵਿਚ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ | ਦੱਸਣਯੋਗ ਹੈ ਕਿ ਜ਼ਿਲ੍ਹਾ ਪੁਲਿਸ ਵਲੋਂ ਪੁਲ ਸਠਿਆਲੀ ਉੱਪਰ ਲਗਾਏ ਗਏ ਨਾਕੇ ਨੂੰ ਚੁੱਕ ਲਿਆ ਗਿਆ ਹੈ, ਜਿਸ ਤੋਂ ਬਾਅਦ ਅੱਡਾ ਪੁਲ ਸਠਿਆਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਚੋਰੀ ਦੀਆਂ ਵਾਰਦਾਤਾਂ ਥੰਮਣ ਦਾ ਨਾਂਅ ਹੀ ਨਹੀਂ ਲੈ ਰਹੀਆਂ |