08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੜ੍ਹ ਪ੍ਰਭਾਵਿਤ ਲੋਕਾਂ ਤੱਕ ਰਾਹਤ ਸਮੱਗਰੀ ਨੂੰ ਸੁਚੱਜੇ ਢੰਗ ਨਾਲ ਪਹੁੰਚਾਉਣ ਲਈ ਯੋਜਨਾਬੰਦੀ ਦੀ ਵੱਡੀ ਲੋੜ

Ad Position 21
No active advertisement
ਅਜੀਤ ਡੈਸਕ 02-09-2025
ਕੋਟਲੀ ਸੂਰਤ ਮੱਲ੍ਹੀ, 1 ਸਤੰਬਰ (ਕੁਲਦੀਪ ਸਿੰਘ ਨਾਗਰਾ)-ਹੜ੍ਹ ਦੇ ਪਾਣੀ ਦੀ ਮਾਰ ਹੇਠ ਆਏ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡਾਂ 'ਚ ਭਾਵੇਂ ਹੜ੍ਹ ਦਾ ਪਾਣੀ ਘਟਿਆ ਹੈ, ਪਰ ਲੋਕਾਂ ਦੀਆਂ ਮੁਸ਼ਕਿਲਾਂ ਵਧੀਆ ਹਨ, ਜ਼ਿਆਦਾਤਰ ਪਿੰਡਾਂ ਦੇ ਚੁਫੇਰੇ ਅਜੇ ਵੀ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ ਤੇ ਜ਼ਿਆਦਾਤਰ ਪਿੰਡਾਂ 'ਚ ਹੈਾਡਪੰਪ (ਨਲਕੇ) ਵੀ ਨਹੀਂ ਹਨ, ਜਿਸ ਕਰਕੇ ਲੋਕਾਂ ਨੂੰ ਵੱਡੀਆ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਨੇੜਲੇ ਪਿੰਡ ਰਣਸੀਕਾ ਤੱਲਾ, ਬਰਿਆਰ, ਨਬੀਨਗਰ ਪਿੰਡਾਂ 'ਚ ਭਾਵੇਂ ਹੜ੍ਹ ਦਾ ਪਾਣੀ ਘਟਿਆ ਹੈ, ਪਰ ਪਿੰਡਾਂ ਦੇ ਚੁਫੇਰੇ ਅਜੇ ਵੀ ਪਾਣੀ ਦਾ ਵਹਾਅ ਤੇਜ਼ ਚੱਲ ਰਿਹਾ ਹੈ ਤੇ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ | ਇਸ ਸਬੰਧੀ ਪਿੰਡ ਬਰਿਆਰ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 35 ਏਕੜ ਝੋਨੇ ਦੀ ਦਾਣੇ 'ਤੇ ਗਈ ਫ਼ਸਲ ਤਬਾਹ ਹੋ ਗਈ ਹੈ, ਪਰ ਇਹ ਰੱਬ ਦਾ ਭਾਣਾ ਹੈ | ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਦੱ ਸਿਆ ਕਿ ਝੋਨੇ ਦੀ ਫ਼ਸਲ 'ਤੇ ਪੂਰੀ ਲਾਗਤ ਵੀ ਲੱਗ ਗਈ ਸੀ ਤੇ ਹੁਣ ਜਦੋਂ ਮੰਡੀ ਲੈ ਕੇ ਜਾਣ ਦਾ ਵਕਤ ਆਇਆ ਤਾਂ ਪਾਣੀ ਨੇ ਫ਼ਸਲ ਤਬਾਹ ਕਰ ਕੇ ਉਨ੍ਹਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਹੜ੍ਹ ਦੇ ਪਾਣੀ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰਕੇ ਰੱਖ ਦਿੱਤਾ ਹੈ ਤੇ ਉਨ੍ਹਾਂ ਨੂੰ ਸੱੁਝ ਕੁਝ ਨਹੀਂ ਰਿਹਾ ਕਿ ਉਹ ਕਰਨ ਤਾਂ ਕੀ ਕਰਨ | ਮਾਲ-ਡੰਗਰ ਦਾ ਮੰਦਾ ਹਾਲ ਹੈ, ਕਮਾਈ ਦਾ ਕੋਈ ਸਾਧਨ ਨਹੀਂ, ਉਤੋਂ ਜ਼ਮੀਨਾਂ ਖ਼ਰਾਬ ਹੋਣ ਦਾ ਡਰ ਬਣਿਆ ਹੋਇਆ ਹੈ, ਜਦੋਂ ਕਿ ਪਾਣੀ ਦੀ ਬਦਬੂ ਕਰਕੇ ਬਿਮਾਰੀਆਂ ਫੈਲਣ ਦਾ ਵੀ ਡਰ ਸਤਾ ਰਿਹਾ ਹੈ ਤੇ ਜ਼ਿੰਦਗੀ ਮੁੜ ਲੀਹਾਂ 'ਤੇ ਲਿਆਉਣ ਲਈ ਵੱਡੀ ਮੁਸ਼ੱਕਤ ਕਰਨੀ ਪਵੇਗੀ | ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਤਬਾਹ ਹੋਈਆਂ ਫ਼ਸਲਾਂ ਦਾ ਯੋਗ ਮੁਆਵਜਾ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ ਤੇ ਜਿਹੜੇ ਲੋਕਾਂ ਦੇ ਮਕਾਨ ਪ੍ਰਭਾਵਿਤ ਹੋਏ, ਪਸ਼ੂ ਮਰੇ ਜਾਂ ਪਸ਼ੂਆਂ ਦੇ ਸ਼ੈੱਡ ਢਹਿ ਗਏ ਹਨ, ਉਨ੍ਹਾਂ ਨੂੰ ਤੁਰੰਤ ਰਾਹਤ ਦੇਣੀ ਚਾਹੀਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਪੰਜਾਬੀਆਂ ਸਮੇਤ ਜਥੇਬੰਦੀਆਂ ਉਨ੍ਹਾਂ ਤੱਕ ਰਾਹਤ ਸਮੱਗਰੀ ਪਹੁੰਚਾ ਰਹੇ ਹਨ, ਪਰ ਲੋਕਾਂ ਦਾ ਸਾਰਾ ਧਿਆਨ ਸਰਕਾਰ ਦੀ ਰਾਹਤ ਵੱਲ ਹੈ, ਜਦੋਂ ਕਿ ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਵੱਡੇ ਪੱਧਰ 'ਤੇ ਲੋਕ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਟਰਾਲੀਆਂ ਭਰ-ਭਰ ਕੇ ਰਾਹਤ ਸਮੱਗਰੀ ਲੈ ਕੇ ਆ ਰਹੇ ਹਨ, ਉਸ ਨੂੰ ਲੋੜਵੰਦ ਲੋਕਾਂ ਤੱਕ ਪਹੁੰਚਣ ਲਈ ਯੋਜਨਾਬੰਦੀ ਦੀ ਵੱਡੀ ਲੋੜ ਮਹਿਸੂਸ ਹੋਣ ਲੱਗੀ ਹੈ | ਪੰਜਾਬ ਦੇ ਦੂਰ-ਦੁਰਾਡੇ ਇਲਾਕੇ ਤੋਂ ਰਾਹਤ ਸਮੱਗਰੀ ਲੈ ਕੇ ਆ ਰਹੇ ਲੋਕ ਲੋੜਵੰਦ ਤੱਕ ਪਹੁੰਚ ਨਹੀਂ ਪਾ ਰਹੇ | ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਜਾਂ ਜਥੇਬੰਦਆਂ ਨੂੰ ਚਾਹੀਦਾ ਹੈ ਕਿ ਰਾਹਤ ਸਮੱਗਰੀ ਲੋੜਵੰਦਾਂ ਤੱਕ ਪਹੁੰਚਾਉਣ ਲਈ ਆ ਰਹੀਆਂ ਟਰੈਕਟਰ ਟਰਾਲੀ ਦੀ ਰਾਹਤ ਸਮੱਗਰੀ ਇਕ ਜਗ੍ਹਾ ਇਕੱਠੀ ਕੀਤੀ ਜਾਵੇ ਜਾਂ ਪ੍ਰਭਾਵਿਤ ਪਿੰਡਾਂ ਦੇ ਲੋੜਵੰਦ ਲੋਕਾਂ ਦੀਆਂ ਸੂਚੀਆਂ ਤਿਆਰ ਕਰਕੇ ਬਾਹਰੋਂ ਰਾਹਤ ਲੈ ਕੇ ਆਉਂਦੇ ਲੋਕਾਂ ਨੂੰ ਦਿੱਤੀਆਂ ਜਾਣ ਤਾਂ ਜੋ ਸਾਰੇ ਲੋੜਵੰਦਾਂ ਤੱਕ ਰਾਹਤ ਸਮੱਗਰੀ ਪਹੁੰਚ ਸਕੇ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਕਲਾਨੌਰ ਪ੍ਰਸ਼ਾਸਨ ਨੇ ਰਾਹਤ ਕਾਰਜਾਂ ਤਹਿਤ ਸੱਪ ਡੱਸੇ ਮਰੀਜ਼ ਤੇ ਗਰਭਵਤੀ ਔਰਤ ਨੂੰ ਪਹੁੰਚਾਈ ਮੁਢਲੀ ਸਹਾਇਤਾ
Ad Position 24