ਘੱਲੂਘਾਰਾ ਸਾਹਿਬ, 1 ਸਤੰਬਰ (ਮਿਨਹਾਸ)-ਕਾਹਨੂੰਵਾਨ ਅਧੀਨ ਪੈਂਦੇ ਪਿੰਡ ਭੈਣੀ ਪਸਵਾਲ ਦੀ ਸਮੂਹ ਸੰਗਤਾਂ ਵਲੋਂ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਸਮੁੱਚੇ ਪਿੰਡ 'ਚੋਂ ਆਟਾ, ਕਣਕ, ਦਾਲ, ਚੌਲ, ਖੰਡ, ਚਾਹ ਪੱਤੀ, ਰਸ ਆਦਿ ਨੂੰ ਇਕੱਠਾ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਦਵਾਈਆਂ ਦਾ ਵੀ ਇੰਤਜ਼ਾਮ ਕੀਤਾ ਗਿਆ | ਇਸ ਮੌਕੇ ਆਗੂ ਜਗਜੀਤ ਸਿੰਘ ਤੇ ਆਗੂ ਜਸਪਾਲ ਸਿੰਘ ਸਿੰਘ ਨੇ ਦੱਸਿਆ ਕਿ ਪੀੜਤਾਂ ਲਈ ਪਹਿਲੀ ਟਰਾਲੀ ਉਨ੍ਹਾਂ ਦੇ ਪਿੰਡ ਵਲੋਂ ਅੱਜ ਭੇਜੀ ਜਾਵੇਗੀ | ਉਪਰੋਕਤ ਆਗੂਆਂ ਨੇ ਕਿਹਾ ਕਿ ਹੜ੍ਹਾਂ 'ਚ ਜਿਨ੍ਹਾਂ ਦੇ ਘਰ, ਫ਼ਸਲਾਂ ਤੇ ਪਸ਼ੂਆਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ, ਉਨ੍ਹਾਂ ਦੀ ਮਦਦ ਕੀਤੀ ਜਾਵੇ, ਉਹ ਵੀ ਸਾਡੇ ਹੀ ਭਰਾ ਹਨ | ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਵੱਡੇ ਦਿਲ ਨਾਲ ਹੜ੍ਹ ਪੀੜਤਾਂ ਦੀ ਮਦਦ ਕੀਤੀ ਗਈ ਹੈ | ਬੂੰਦ-ਬੂੰਦ ਨਾਲ ਦਰਿਆ ਭਰ ਜਾਦਾ ਹੈ, ਆਪਣੀ ਮਦਦ ਨਾਲ ਉਹ ਦੁਬਾਰਾ ਆਪਣੇ ਪੈਰ੍ਹਾਂ ਸਿਰ ਖੜ੍ਹੇ ਹੋ ਸਕਣਗੇ | ਇਸ ਮੌਕੇ ਆਗੂ ਜਸਪਾਲ ਸਿੰਘ, ਮਨਜੀਤ ਸਿੰਘ ਸਾਬਕਾ ਚੇਅਰਮੈਨ, ਜਗਜੀਤ ਸਿੰਘ ਕਾਂਗਰਸੀ ਆਗੂ, ਮਨਜੀਤ ਸਿੰਘ, ਕਮਲਜੀਤ ਸਿੰਘ, ਬਲਵਿੰਦਰ ਸਿੰਘ ਮੈਂਬਰ ਪੰਚਾਇਤ, ਅਮਨਦੀਪ ਕੌਰ, ਹਰਦੀਪ ਸਿੰਘ ਸਾਬਕਾ ਸਰਪੰਚ, ਗੁਰਬਚਨ ਸਿੰਘ ਮੈਂਬਰ ਪੰਚਾਇਤ, ਪ੍ਰਧਾਨ ਬਾਵਾ ਸਿੰਘ, ਮੰਗਤਾ ਸਿੰਘ, ਸੂਬੇਦਾਰ ਜੈਮਲ ਸਿੰਘ, ਅਵਤਾਰ ਸਿੰਘ ਸਾਬੀ, ਹਰਜਿੰਦਰ ਸਿੰਘ, ਇੰਸਪੈਕਟਰ ਮਨਮੋਹਨ ਸਿੰਘ, ਮਾਸਟਰ ਰਾਜਵਿੰਦਰ ਸਿੰਘ, ਹਰਪਾਲ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਲਵਲੀ, ਬੰਟੀ, ਸੁਖਵਿੰਦਰ ਸਿੰਘ ਸੁੱਖਾ, ਮਨਜੀਤ ਸਿੰਘ ਸੋਨੂੰ ਆਦਿ ਹਾਜ਼ਰ ਸਨ |