ਕਲਾਨੌਰ, 1 ਸਤੰਬਰ (ਪੁਰੇਵਾਲ)-ਕਲਾਨੌਰ 'ਚ ਪਹੁੰਚੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਮਲਟੀਪਰਪਜ਼ ਹੈਲਥ ਵਰਕਰ ਤੇ ਸੁਪਰਵਾਈਜ਼ਰ ਮੇਲ ਤੇ ਫੀਮੇਲ ਯੂਨੀਅਨ ਵਲੋਂ ਆਪਣੀਆਂ ਮੰਗਾਂ 'ਤੇ ਪੈਨਲ ਮੀਟਿੰਗ ਸਬੰਧੀ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ 'ਤੇ ਯੂਨੀਅਨ ਦੀ ਸੂਬਾ ਕਨਵੀਨਰ ਮਨਜੀਤ ਕੌਰ ਬਾਜਵਾ, ਜ਼ਿਲ੍ਹਾ ਪ੍ਰਧਾਨ ਕਵਿਤਾ ਦੀ ਅਗਵਾਈ 'ਚ ਵਰਕਰਾਂ ਵਲੋਂ ਸਿਹਤ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਮੁਸ਼ਕਿਲ ਦੀ ਘੜੀ 'ਚ ਹੜ੍ਹ ਪੀੜਤਾਂ ਦਾ ਹਾਲ ਜਾਣਨ ਲਈ ਪਹੁੰਚੇ ਸਿਹਤ ਮੰਤਰੀ ਦਾ ਧੰਨਵਾਦ ਕੀਤਾ ਗਿਆ | ਕਨਵੀਨਰ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀਆਂ ਕਾਫੀ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਸਬੰਧੀ ਕਈ ਵਾਰ ਸਿਹਤ ਵਿਭਾਗ ਨਾਲ ਮੀਟਿੰਗਾਂ ਕੀਤੀਆਂ ਗਈਆਂ, ਜਦਕਿ ਕੋਈ ਨਤੀਜਾ ਨਹੀਂ ਮਿਲਿਆ | ਬਾਜਵਾ ਨੇ ਕਿਹਾ ਕਿ ਉਨ੍ਹਾਂ ਵਲੋਂ ਅੱਜ ਕਲਾਨੌਰ ਖੇਤਰ 'ਚ ਪਹੁੰਚੇ ਸਿਹਤ ਮੰਤਰੀ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦਿੰਦਿਆਂ ਪੈਨਲ ਮੀਟਿੰਗ ਦੀ ਮੰਗ ਕੀਤੀ ਗਈ ਹੈ, ਜਿਸ ਦਾ ਸਿਹਤ ਮੰਤਰੀ ਵਲੋਂ ਹਾਂ ਪੱਖੀ ਹੁੰਗਾਰਾ ਮਿਲਿਆ ਹੈ | ਇਸ ਮੌਕੇ 'ਤੇ ਮਨਦੀਪ ਕੌਰ ਕਲਾਨੌਰ, ਰਾਜਵਿੰਦਰ ਕੌਰ, ਰੁਪਿੰਦਰ ਕੌਰ, ਵੀਨਾ ਕੁਮਾਰੀ, ਬਲਵਿੰਦਰ ਕੌਰ, ਬੱਬਲੀ, ਪਰਮਿੰਦਰ ਕੌਰ, ਕਸ਼ਮੀਰ ਕੌਰ, ਵਿਮਲ, ਸ਼ਰਨਜੀਤ ਕੌਰ, ਸਤਵੰਤ ਕੌਰ, ਰਾਜ ਰਾਣੀ, ਰਾਣੋ ਦੇਵੀ ਵੀ ਹਾਜ਼ਰ ਰਹੇ |