10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਰਣਜੀਤ ਸਾਗਰ ਡੈਮ ਦੇ ਫਾਇਰ ਬਿ੍ਗੇਡ ਇੰਚਾਰਜ ਹਰਜੀਤ ਸਿੰਘ ਗਿੱਲ ਨੰੂ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ

Ad Position 21
No active advertisement
ਅਜੀਤ ਡੈਸਕ 02-09-2025
ਸ਼ਾਹਪੁਰ ਕੰਢੀ, 1 ਸਤੰਬਰ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ 'ਤੇ ਫਾਇਰ ਬਿ੍ਗੇਡ ਦੇ ਇੰਚਾਰਜ ਦੀ ਸੇਵਾ ਨਿਭਾਉਣ ਵਾਲੇ ਹਰਜੀਤ ਸਿੰਘ ਗਿੱਲ ਸੇਵਾ ਮੁਕਤ ਹੋ ਗਏ ਹਨ, ਜਿਨ੍ਹਾਂ ਨੰੂ ਡੈਮ ਪ੍ਰਸ਼ਾਸਨ ਤੇ ਕਰਮਚਾਰੀ ਦਲ ਰਣਜੀਤ ਸਾਗਰ ਡੈਮ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ਮੌਕੇ ਉਨ੍ਹਾਂ ਨੰੂ ਸਮੂਹ ਸਟਾਫ਼ ਵਲੋਂ ਯਾਦਗਾਰ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਕਰਮਚਾਰੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ ਨੇ ਦੱਸਿਆ ਕਿ ਹਰਜੀਤ ਸਿੰਘ ਗਿੱਲ ਇਕ ਮਿਹਨਤੀ, ਇਮਾਨਦਾਰ ਤੇ ਹਮੇਸ਼ਾ ਆਪਣੀ ਡਿਊਟੀ ਨਿਭਾਉਣ ਵਿਚ ਤਤਪਰ ਰਹਿੰਦੇ ਸਨ, ਉਨ੍ਹਾਂ ਦੀ 39 ਸਾਲ 6 ਮਹੀਨੇ ਦੀ ਨੌਕਰੀ ਬੇਦਾਗ਼ ਰਹੀ ਤੇ ਡੈਮ ਦੇ ਮੁਸ਼ਕਿਲ ਹਲਾਤ 'ਚ ਵੀ ਉਨ੍ਹਾਂ ਆਪਣੀ ਡਿਊਟੀ ਦਲੇਰੀ ਨਾਲ ਨਿਭਾਈ | ਅੱਜ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਡੈਮ ਨੰੂ ਇਕ ਮਿਹਨਤੀ ਅਫ਼ਸਰ ਦੀ ਕਮੀ ਮਹਿਸੂਸ ਹੋ ਰਹੀ ਹੈ | ਇਸ ਮੌਕੇ ਰਮਿੰਦਰ ਸਿੰਘ, ਜੇ.ਈ ਪੂਰਨ ਸਿੰਘ, ਮੇਜਰ ਸਿੰਘ, ਪਵਨ ਕੁਮਾਰ, ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਔਸਤੀਆਂ ਦੀ ਭੁੱਖ ਹੜਤਾਲ 157ਵੇਂ ਦਿਨ 'ਚ ਦਾਖ਼ਲ ਅਗਲੀ ਖ਼ਬਰ ਗੈਰ-ਕਾਨੂੰਨੀ ਮਾਈਨਿੰਗ ਕਰਦੇ 2 ਗਿ੍ਫ਼ਤਾਰ, ਟਰੈਕਟਰ ਟਰਾਲੀ ਜ਼ਬਤ
Ad Position 24