ਪਠਾਨਕੋਟ, 1 ਸਤੰਬਰ (ਸੰਧੂ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਬਿਜ਼ਨਸ ਬਲਾਸਟਰ ਦਾ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ | ਜਿਸ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਉਦਮਤਾ ਦਾ ਵਿਸ਼ਾ ਗਿਆਰ੍ਹਵੀਂ ਤੇ ਬਾਰ੍ਹਵੀਂ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਲਾਜ਼ਮੀ ਕਰ ਦਿੱਤਾ ਗਿਆ ਹੈ | ਜਿਸ ਤਹਿਤ ਸਿੱਖਿਆ ਵਿਭਾਗ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਉਦਮਤਾ ਵਿਸ਼ੇ ਦੇ ਪ੍ਰਕਾਸ਼ਨ ਲਈ ਪੰਜਾਬ ਮਿਉਂਸੀਪਲ ਭਵਨ ਚੰਡੀਗੜ੍ਹ ਵਿਖੇ ਪ੍ਰੋਗਰਾਮ ਰੱਖਿਆ ਗਿਆ | ਜਿਸ 'ਚ ਮੁੱਖ ਮਹਿਮਾਨ ਮਨੀਸ਼ ਸਿਸੋਦੀਆ ਸਾਬਕਾ ਉਪ ਮੁੱਖ ਮੰਤਰੀ ਦਿੱਲੀ, ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਅਮਰਪਾਲ ਸਿੰਘ, ਡਾਇਰੈਕਟਰ ਸਿੱਖਿਆ ਵਿਭਾਗ ਗੁਰਿੰਦਰ ਸਿੰਘ ਸੋਢੀ, ਟੀਮ ਦੇ ਫਾਊਾਡਰ ਮੈਕਨ ਮਹੇਸ਼ਵਰੀ ਵਲੋਂ ਉਦਮਤਾ ਤੇ ਬਿਜ਼ਨਸ ਬਲਾਸਟਰ ਸਬੰਧੀਆਪਣੇ ਵਿਚਾਰ ਰੱਖੇ | ਇਸ ਪ੍ਰੋਗਰਾਮ ਵਿਚ ਵਧੀਆ ਕਾਰਗੁਜ਼ਾਰੀ ਲਈ ਪਠਾਨਕੋਟ ਦੇ ਦਫ਼ਤਰ 'ਚ ਤਾਇਨਾਤ ਵੋਕੇਸ਼ਨਲ ਕੋਆਰਡੀਨੇਟਰ ਤੇ ਗਾਈਡ ਟੀਚਰ ਸਕੂਲ ਆਫ ਐਮੀਨੈਂਸ ਪਠਾਨਕੋਟ ਲਲਿਤ ਮੋਹਨ ਨੂੰ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਹੌਂਸਲਾ ਅਫ਼ਜਾਈ ਕੀਤੀ ਗਈ | ਇਸ ਮੌਕੇ ਦੌਰਾਨ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਰਜੇਸ਼ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਕੁਮਾਰ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਪਰਵਿੰਦਰ ਸੈਣੀ ਵਲੋਂ ਲਲਿਤ ਮੋਹਨ ਦੀ ਹੌਂਸਲਾ ਅਫ਼ਜ਼ਾਈ ਕੀਤੀ ਤੇ ਅਗਾਂਹ ਵੀ ਇਸੇ ਤਰ੍ਹਾਂ ਮਿਹਨਤ ਕਰਨ ਲਈ ਕਿਹਾ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਜੇਸ਼ ਕੁਮਾਰ, ਜ਼ਿਲ੍ਹਾ ਨੋਡਲ ਅਫ਼ਸਰ ਪਰਵਿੰਦਰ ਸੈਣੀ, ਸਟੇਟ ਅਵਾਰਡੀ ਸਿਧਾਰਥ ਚੰਦਰ, ਸਕੂਲ ਆਫ ਐਮੀਨੈਂਸ ਪਿ੍ੰਸੀਪਲ ਮੋਨਿਕਾ ਵੀਜਾਨ, ਸਕੂਲ ਆਫ ਐਮੀਨੈਂਸ ਭੋਆ ਦੇ ਪਿ੍ੰਸੀਪਲ ਨਸੀਬ ਸੈਣੀ, ਪਿ੍ੰਸੀਪਲ ਮੈਡਮ ਪੂਨਮ ਪਿ੍ੰਸੀਪਲ ਲਤਾ ਵੀ ਹਾਜ਼ਰ ਸਨ |