22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬੁਰੇ ਹਾਲਾਤ 'ਚ ਹੜ੍ਹ ਮਾਰੇ ਅਸਲ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਜਾਵੇ-ਐੱਸ.ਪੀ., ਪਟਵਾਰੀ, ਰੱਤੜ-ਛੱਤੜ <br/>

Ad Position 21
No active advertisement
ਦਸਮੇਸ਼ ਕਬੱਡੀ ਕਲੱਬ ਕਾਲਖ, ਫਤਿਹ ਬਿਲਡਰਜ਼ ਗਰੁੱਪ ਦੇ ਸਮਾਜ ਸੇਵੀ, ਐੱਸ.ਪੀ. ਪਟਵਾਰੀ, ਸੁਰਿੰਦਰਪਾਲ ਸੈਕਟਰੀ ਰੱਤੜ-ਛੱਤੜ ਗੱਲਬਾਤ ਕਰਦੇ ਹੋਏ | ਤਸਵੀਰ : ਅਵਤਾਰ ਸਿੰਘ ਰੰਧਾਵਾ <br/> 03-09-2025
ਫ਼ਤਹਿਗੜ੍ਹ ਚੂੜੀਆਂ, 2 ਸਤੰਬਰ (ਅਵਤਾਰ ਸਿੰਘ ਰੰਧਾਵਾ)-ਹੜ੍ਹ ਪੀੜਤਾਂ ਲਈ ਸਮਾਜ ਸੇਵੀ ਜਥੇਬੰਦੀਆਂ ਵਲੋਂ ਦੇਸ਼ ਦੇ ਕੋਨੇ-ਕੋਨੇ ਤੋਂ ਭੇਜੀ ਜਾ ਰਹੀ ਬਹੁਕੀਮਤੀ ਰਾਹਤ ਸਮੱਗਰੀ ਹੜ੍ਹ ਮਾਰੇ ਅਸਲ ਲੋਕਾਂ ਤੱਕ ਪਹੁੰਚਾਈ ਜਾਵੇ, ਕਿਉਂਕਿ ਹੜ੍ਹ ਮਾਰੇ ਖੇਤਰ ਅੰਦਰ ਬਹੁਤ ਅਜਿਹੇ ਲੋਕ ਘੁੰਮ ਰਹੇ ਹਨ, ਜੋ ਹਰ ਪਾਸਿਓਾ ਸੁਰੱਖਿਅਤ ਹਨ, ਪਰ ਰਾਹਤ ਸਮੱਗਰੀ ਨੂੰ ਹੜੱਪਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਿਛਲੇ ਕਈ ਦਿਨਾਂ ਤੋਂ ਹੜ੍ਹ ਪੀੜਤਾਂ ਲਈ ਰਾਹਤ ਕੈਂਪਾਂ ਉੱਪਰ ਰਾਹਤ ਕਾਰਜਾਂ ਦੀ ਸੇਵਾ ਨਿਭਾਅ ਰਹੇ ਐੱਸ.ਪੀ. ਪਟਵਾਰੀ ਸ਼ਾਹਪੁਰ ਜਾਜਨ ਤੇ ਗੁਰਿੰਦਰਪਾਲ ਸੈਕਟਰੀ ਰਤੜ-ਛੱਤੜ ਨੇ ਪੱਤੀ ਰਾਮਪੁਰ ਵਿਖੇ ਦਸਮੇਸ਼ ਕਬੱਡੀ ਕਲੱਬ ਕਾਲਖ ਤੇ ਫਤਿਹ ਬਿਲਡਰਜ ਗਰੁੱਪ ਲੁਧਿਆਣਾ ਵਲੋਂ ਲਿਆਂਦੇ ਪਸ਼ੂਆਂ ਦਾ ਚਾਰਾ, ਤਰਪਾਲਾਂ, ਪੀਣ ਵਾਲਾ ਪਾਣੀ ਤੇ ਹੋਰ ਕਈ ਤਰ੍ਹਾਂ ਦੀ ਬਹੁਕੀਮਤੀ ਰਾਹਤ ਸਮੱਗਰੀ ਪੀੜਤ ਲੋਕਾਂ ਤੱਕ ਵੰਡਣ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਹੜ੍ਹ ਮਾਰੇ ਖੇਤਰ ਵਿਚ ਅਜਿਹੇ ਲੋਕ ਗੱਡੀਆਂ, ਕਾਰਾਂ ਤੇ ਹੋਰ ਵਾਹਨ ਲੈ ਕੇ ਘੁੰਮਦੇ ਦਿਖਾਈ ਦੇ ਰਹੇ ਹਨ, ਜੋ ਪੀੜਤ ਨਹੀਂ ਹਨ ਤੇ ਪੀੜਤ ਲੋਕਾਂ ਤੱਕ ਪਹੁੰਚਾਉਣ ਦਾ ਨਾਂਅ ਲੈ ਕੇ ਆਪਣੀਆਂ ਗੱਡੀਆਂ ਵਿਚ ਰਸਦਾਂ ਲੈ ਕੇ ਖਿਸਕਦੇ ਬਣਦੇ ਹਨ, ਜਿਨਾਂ ਦਾ ਇਹ ਵੀ ਪਤਾ ਨਹੀਂ ਹੁੰਦਾ ਕਿ ਇਹ ਲੋਕ ਇਹ ਰਸਤਾ ਕਿਹੜੇ ਲੋਕਾਂ ਤੱਕ ਪਹੁੰਚਾ ਰਹੇ ਹਨ | ਉਨ੍ਹਾਂ ਕਿਹਾ ਕਿ ਅਜਿਹੇ ਦੁੱਖਦਾਈ ਸਮੇਂ ਲੁੱਟ-ਖਸੁੱਟ ਕਰਨਾ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਹੈ | ਇਸ ਮੌਕੇ ਸਮਾਜ ਸੇਵੀ ਸੰਸਥਾਵਾਂ 'ਚ ਪਹੁੰਚੇ ਪਿੰਦਰ ਕਾਲਖ, ਕਾਕਾ ਠੀਕਰੀਵਾਲ, ਹੈਰੀ, ਹਨੀ, ਗਗੀ, ਬੱਗਾ, ਮਨੀ ਪੱਧਰੀ ਲੁਧਿਆਣਾ, ਅਨਮੋਲ ਲੁਧਿਆਣਾ, ਮਨਜਿੰਦਰ ਸਿੰਘ ਨੰਬਰਦਾਰ, ਮੰਨੀ ਗਾਰਡ, ਮਨਪ੍ਰੀਤ ਸਿੰਘ, ਦਵਿੰਦਰ ਸਿੰਘ, ਰਣਜੋਤ ਸਿੰਘ, ਜਸਰਾਜ ਸਿੰਘ ਆਦਿ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਅÏਖੀ ਘੜੀ 'ਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਡੇਰਾ ਬਾਬਾ ਨਾਨਕ ਪਹੁੰਚੇ ਡਾ. ਐੱਸ.ਪੀ. ਸਿੰਘ ਓਬਰਾਏ <br/> ਅਗਲੀ ਖ਼ਬਰ ਪਿੰਡ ਤਿੱਬੜੀ ਵਿਖੇ ਮਸੀਹ ਭਾਈਚਾਰੇ ਦੇ ਆਗੂਆਂ ਦੀ ਮੀਟਿੰਗ
Ad Position 24