ਸਤਨਾਮ ਸਿੰਘ ਮੰਲੋਵਾਲੀ, ਕੈਪਟਨ ਸਿੰਘ ਮੀਕੇ, ਚਰਨਜੀਤ ਸਿੰਘ
ਸ੍ਰੀ ਹਜ਼ੂਰ ਸਾਹਿਬ ਤੋਂ ਘੁਮਾਣ ਪਹੁੰਚਣ ਵਾਲੀ ਯਾਤਰਾ ਦਾ ਭਰਵਾਂ ਸਵਾਗਤ ਹੋਵੇਗਾ-ਆਗੂ
ਘੁਮਾਣ, 18 ਨਵੰਬਰ (ਬੰਮਰਾਹ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਾਨਕ ਸਾਈਂ ਫਾਊਂਡੇਸ਼ਨ ਨਾਂਦੇੜ ਮਹਾਰਾਸ਼ਟਰ ਤੋਂ ਚੇਅਰਮੈਨ ਪੰਡਰੀ ਨਾਥ ਬੁਕਾਰੇ ਦੀ ਅਗਵਾਈ ’ਚ ਯਾਤਰਾ ਭਗਤ ਨਾਮਦੇਵ ਜੀ ਦੇ ਅਸਥਾਨ ਘੁਮਾਣ ਵਿਖੇ ਪੁੱਜਦੀ ਹੈ। ਇਸ ਵਾਰ 12ਵੀਂ ਯਾਤਰਾ ਵਿਚ 250 ਤੋਂ ਵਧੇਰੇ ਯਾਤਰੂ ਘੁਮਾਣ ਦੀ ਧਰਤੀ ’ਤੇ ਪੁੱਜ ਰਹੇ ਹਨ ਜਿਨ੍ਹਾਂ ਦੇ ਸਵਾਗਤ ਲਈ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਪ੍ਰਬੰਧ ਕੀਤੇ ਗਏ ਹਨ ਉਥ ਨਾਲ ਹੀ ਇਲਾਕੇ ਦੀਆਂ ਸੰਗਤਾਂ ਵਲੋਂ ਵੀ ਯਾਤਰਾ ਦਾ ਸਵਾਗਤ ਕਰਨ ਲਈ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਘੁਮਾਣ, 18 ਨਵੰਬਰ (ਬੰਮਰਾਹ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਾਨਕ ਸਾਈਂ ਫਾਊਂਡੇਸ਼ਨ ਨਾਂਦੇੜ ਮਹਾਰਾਸ਼ਟਰ ਤੋਂ ਚੇਅਰਮੈਨ ਪੰਡਰੀ ਨਾਥ ਬੁਕਾਰੇ ਦੀ ਅਗਵਾਈ ’ਚ ਯਾਤਰਾ ਭਗਤ ਨਾਮਦੇਵ ਜੀ ਦੇ ਅਸਥਾਨ ਘੁਮਾਣ ਵਿਖੇ ਪੁੱਜਦੀ ਹੈ। ਇਸ ਵਾਰ 12ਵੀਂ ਯਾਤਰਾ ਵਿਚ 250 ਤੋਂ ਵਧੇਰੇ ਯਾਤਰੂ ਘੁਮਾਣ ਦੀ ਧਰਤੀ ’ਤੇ ਪੁੱਜ ਰਹੇ ਹਨ ਜਿਨ੍ਹਾਂ ਦੇ ਸਵਾਗਤ ਲਈ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਪ੍ਰਬੰਧ ਕੀਤੇ ਗਏ ਹਨ ਉਥ ਨਾਲ ਹੀ ਇਲਾਕੇ ਦੀਆਂ ਸੰਗਤਾਂ ਵਲੋਂ ਵੀ ਯਾਤਰਾ ਦਾ ਸਵਾਗਤ ਕਰਨ ਲਈ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸੰਬੰਧੀ ਸਤਨਾਮ ਸਿੰਘ ਮੱਲੋਵਾਲੀ, ਕੈਪਟਨ ਸਿੰਘ ਮੀਕੇ, ਚਰਨਜੀਤ ਸਿੰਘ ਪੰਡੋਰੀ ਨੇ ਕਿਹਾ ਕਿ ਯਾਤਰਾ ਦਾ ਘੁਮਾਣ ਦੇ ਸਰਕਾਰੀ ਸਕੂਲ ਦੀ ਗਰਾਊਂਡ ਵਿਚ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯਾਤਰਾ ਸ੍ਰੀ ਨਾਮਦੇਵ ਦਰਬਾਰ ਗੁਰਦੁਆਰਾ ਤਪਿਆਣਾ ਸਾਹਿਬ ਗੁਰਦੁਆਰਾ ਚਰਨ ਕਮਲ ਸਾਹਿਬ ਅਤੇ ਭੱਟੀਵਾਲ ਸਥਿਤ ਗੁਰੂ ਘਰਾਂ ਵਿਚ ਦਰਸ਼ਨ ਕਰਨ ਲਈ ਪਹੁੰਚੇਗੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਯਾਤਰਾ ਦੇ ਸਵਾਗਤ ਲਈ 21 ਨਵੰਬਰ ਨੂੰ 11 ਵਜੇ ਸਰਕਾਰੀ ਸਕੂਲ ਘੁਮਾਣ ਦੀ ਗਰਾਊਂਡ ਵਿਚ ਪਹੁੰਚਣ। ਇਸ ਮੌਕੇ ਸੁਖਵਿੰਦਰ ਸਿੰਘ ਮੱਲੋਵਾਲੀ, ਕਸ਼ਮੀਰ ਸਿੰਘ, ਲਖਬੀਰ ਸਿੰਘ, ਗੁਰਮੁਖ ਸਿੰਘ ਨੰਗਲ, ਗੋਪੀ ਪੰਡੋਰੀ, ਅਜਮੇਰ ਸਿੰਘ ਨੰਗਲ, ਸੰਦੀਪ ਸਿੰਘ ਪੰਡੋਰੀ, ਭਜਨ ਸਿੰਘ ਸਾਬਕਾ ਸਰਪੰਚ, ਸ਼ਾਮ ਸਿੰਘ ਪੰਡੋਰੀ , ਸਤਨਾਮ ਸਿੰਘ, ਪਲਵਿੰਦਰ ਸਿੰਘ, ਰੇਸ਼ਮ ਸਿੰਘ ਨੰਗਲ, ਦਿਲਬਾਗ ਸਿੰਘ, ਗੁਰਦੀਪ ਸਿੰਘ ਮੋਗਾ, ਗੁਰਪੇਜ ਸਿੰਘ, ਪਹਿਲਵਾਨ ਪੰਡੋਰੀ, ਡਾ. ਗੁਰਜੀਤ ਸਿੰਘ, ਸੁਖਰਾਜ ਸਿੰਘ ਬੱਲ, ਹਰਪਾਲ ਸਿੰਘ ਘੁਮਾਣ, ਲਵਪ੍ਰੀਤ ਸਿੰਘ ਮੱਲੋਵਾਲੀ, ਹਰਮਨ ਘਮਾਣ, ਅਰਜਨ ਸਿੰਘ ਕਲਸੀ, ਗੁਰਸ਼ਰਨ ਸਿੰਘ, ਹਰਮਨ ਸਿੰਘ ਘੁਮਾਨ, ਹਰਜੀਤ ਸਿੰਘ ਪੰਡੋਰੀ, ਜੰਗ ਬਹਾਦਰ ਸਿੰਘ ਪੰਡੋਰੀ, ਸਲਵਿੰਦਰ ਸਿੰਘ ਸਾਬਕਾ ਸਰਪੰਚ, ਅਮਰੀਕ ਸਿੰਘ ਮੱਲੋਵਾਲੀ, ਭੁਪਿੰਦਰ ਸਿੰਘ ਮੱਲੋਵਾਲੀ, ਲਖਬੀਰ ਸਿੰਘ ਖਖ, ਹਰਜੀਤ ਸਿੰਘ ਖਖ, ਬੱਬਲਪ੍ਰੀਤ ਸਿੰਘ ਅਤੇਪੁਰ, ਅਮਰਜੀਤ ਸਿੰਘ ਨੰਗਲ, ਮਨਜੀਤ ਸਿੰਘ ਪਡੋਰੀ ਆਦਿ ਹਾਜ਼ਰ ਸਨ।