ਗੁਰਦਾਸਪੁਰ, 2 ਸਤੰਬਰ (ਪੰਕਜ ਸ਼ਰਮਾ)-ਪੰਡਿਤ ਮੋਹਨ ਲਾਲ ਐਸ.ਡੀ ਕਾਲਜ ਫ਼ਾਰ ਵੁਮੈਨ ਗੁਰਦਾਸਪੁਰ ਦੇ ਸੈਂਟਰਲ ਐਸੋਸੀਏਸ਼ਨ ਸੀ.ਏ ਮੈਂਬਰਾਂ ਤੇ ਯੂਥ ਕਲੱਬ ਨੇ ਕਾਲਜ ਪਿ੍ੰਸੀਪਲ ਡਾ: ਨੀਰੂ ਸ਼ਰਮਾ ਦੇ ਨਿਰਦੇਸ਼ਾਂ ਅਧੀਨ ਕਾਲਜ ਦੇ ਸੰਸਥਾਪਕ ਪੰਡਿਤ ਮੋਹਨ ਲਾਲ ਦੀ 26ਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਗਮ, ਪ੍ਰਾਰਥਨਾ ਸਭਾ ਤੇ ਭਜਨ ਗਾਇਣ ਦਾ ਆਯੋਜਨ ਕਰਕੇ ਨਿੱਘੀ ਸ਼ਰਧਾਂਜਲੀ ਭੇਟ ਦਿੱਤੀ ਗਈ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਕਾਲਜ ਪਿ੍ੰਸੀਪਲ ਡਾ: ਨੀਰੂ ਸ਼ਰਮਾ, ਕਾਲਜ, ਦਫ਼ਤਰੀ ਸਟਾਫ਼ ਤੇ ਵਿਦਿਆਰਥਣਾਂ ਨੇ ਪੰਡਿਤ ਜੀ ਦੀ ਮੂਰਤੀ ਅੱਗੇ ਫੁੱਲ ਭੇਟ ਕਰਕੇ ਨਿੱਘੀ ਸ਼ਰਧਾਂਜਲੀ ਦਿੱਤੀ | ਇਸ ਤੋਂ ਬਾਅਦ ਯੂਥ ਕਲੱਬ ਨੇ ਪ੍ਰਾਰਥਨਾ ਸਭਾ ਤੇ ਭਜਨ ਗਾਇਣ ਦਾ ਆਯੋਜਨ ਕਰਵਾਇਆ | ਪਿ੍ੰਸੀਪਲ ਡਾ: ਨੀਰੂ ਸ਼ਰਮਾ ਨੇ ਪੰਡਿਤ ਮੋਹਨ ਲਾਲ ਦੇ ਜੀਵਨ ਤੇ ਉਨ੍ਹਾਂ ਦੇ ਯੋਗਦਾਨ ਬਾਰੇ ਵਿਚਾਰ ਪੇਸ਼ ਕੀਤੇ | ਉਨ੍ਹਾਂ ਕਿਹਾ ਕਿ 'ਪੰਡਿਤ ਮੋਹਨ ਲਾਲ ਇਕ ਮਹਾਨ ਵਿਅਕਤੀ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸਮਾਜ ਸੇਵਾ, ਸਿੱਖਿਆ ਅਤੇ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕੀਤਾ | ਉਪਰੰਤ ਮਿਊਜ਼ਿਕ ਵਿਭਾਗ ਦੇ ਅਧਿਆਪਕ ਤੇ ਵਿਦਿਆਰਥਣਾਂ ਵਲੋਂ ਸੁਰੀਲੇ ਭਜਨ-ਕੀਰਤਨ ਗਾ ਕੇ ਪੰਡਿਤ ਜੀ ਨੂੰ ਨਿੱਘੀ ਸ਼ਰਧਾਂਜਲੀ ਦੇ ਕੇ ਯਾਦ ਕੀਤਾ ਗਿਆ | ਇਸ ਮੌਕੇ ਅਧਿਆਪਕਾ ਪੁਨੀਤਾ, ਸਮਿਤਾ, ਪਰਮਜੀਤ, ਕੁਲਵਿੰਦਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ |