ਬਹਿਰਾਮਪੁਰ, 2 ਸਤੰਬਰ (ਪ੍ਰੋ: ਬਲਬੀਰ ਸਿੰਘ ਕੋਲਾ)-ਐਸ.ਐਸ.ਪੀ. ਅਦਿੱਤਿਯ ਨੇ ਪਿੰਡ ਮਕੌੜਾ, ਮਰਾੜਾ, ਝਬਕਰਾ ਤੇ ਚੱਕ ਰਾਮ ਸਹਾਏ ਦਾ ਦੌਰਾ ਕਰਕੇ ਹੜ੍ਹਾਂ ਨਾਲ ਪੈਦਾ ਹੋਈਆਂ ਮੁਸ਼ਕਿਲਾਂ ਦਾ ਜਾਇਜ਼ਾ ਲਿਆ | ਇਸ ਦੌਰਾਨ ਉਨ੍ਹਾਂ ਨੇ ਹੜ੍ਹ ਪੀੜਤ ਪਰਿਵਾਰਾਂ ਨੰੂ ਰਾਹਤ ਸਮੱਗਰੀ ਵੰਡੀ ਤੇ ਕਿਸਾਨਾਂ ਦੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ | ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਨੇ ਭਰੋਸਾ ਦਿਵਾਇਆ ਕਿ ਗੁਰਦਾਸਪੁਰ ਪੁਲਿਸ ਕਿਸੇ ਵੀ ਹਾਲਤ ਵਿਚ ਲੋਕਾਂ ਨੰੂ ਇਕੱਲਾ ਨਹੀਂ ਛੱਡੇਗੀ |