22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਐਸੋਸੀਏਸ਼ਨ ਨੇ ਹੜ੍ਹ ਪੀੜਤ ਲੋਕਾਂ ਦੀ ਲਈ ਸਾਰ

Ad Position 21
No active advertisement
ਅਜੀਤ ਡੈਸਕ 03-09-2025
ਗੁਰਦਾਸਪੁਰ, 2 ਸਤੰਬਰ (ਪੰਕਜ ਸ਼ਰਮਾ)-ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਐਸੋਸੀਏਸ਼ਨ ਗੁਰਦਾਸਪੁਰ ਪੰਜਾਬ ਵਲੋਂ ਆਪਣੇ ਸੈਂਕੜੇ ਸਾਥੀਆਂ ਸਮੇਤ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰਕੇ ਉਨ੍ਹਾਂ ਨੰੂ ਰਾਹਤ ਸਮੱਗਰੀ ਪਹੁੰਚਾਈ ਗਈ ਹੈ | ਜਦੋਂ ਕਿ ਇਹ ਕਾਰਜ ਐਨ.ਐਸ. ਮਾਨ ਐਸੋਸੀਏਸ਼ਨ ਚੀਫ, ਚੇਅਰਮੈਨ ਜਸਪਾਲ ਥਾਪਾ, ਜਰਨੈਲ ਸਿੰਘ ਉਪ ਚੇਅਰਮੈਨ, ਹਰਬੰਸ ਸਿੰਘ ਜਨਰਲ ਸੈਕਟਰੀ ਆਲ ਇੰਡੀਆ ਤੇ ਪ੍ਰਧਾਨ ਪੰਜਾਬ, ਮਹਿੰਦਰਪਾਲ ਏਰੀਆ ਕਮਾਂਡਰ ਦੀਨਾਨਗਰ, ਤਿਲਕ ਰਾਜ, ਧਰਮ ਪਾਲ ਅਤੇ ਰਣਵੀਰ ਸਿੰਘ, ਅਜੀਤ ਸਾਰੇ ਏਰੀਏ ਕਮਾਂਡਰਾਂ ਨੇ ਉਪ ਦਫਤਰ ਗੁਰਦਾਸਪੁਰ ਵਿਖੇ ਦੱਸਿਆ ਕਿ ਪੰਜਾਬ ਅੰਦਰ ਆਏ ਹੜ੍ਹਾਂ ਨੇ ਰਾਵੀ ਪਿੰਡਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਕੀਤਾ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਮਾੜੀ ਹੋ ਚੁੱਕੀ ਹੈ | ਉਨ੍ਹਾਂ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਨਾਲ ਧੁੱਸੀ 'ਤੇ ਮਿੱਟੀ ਪਾਉਣ ਦੀ ਸੇਵਾ 250 ਦੇ ਕਰੀਬ ਵਲੰਟੀਅਰਾਂ ਨੇ ਨਿਭਾਈ ਹੈ | ਖਾਸ ਕਰਕੇ ਪਿੰਡਾਂ ਪੰਮਾ, ਕੋਹਲੀਆਂ, ਕਥਲੌਰ ਅਤੇ ਨੇੜਲੇ ਪਿੰਡਾਂ ਵਿਚ ਸਮੱਗਰੀ ਮੁਹੱਈਆ ਕਰਵਾਈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਪਿੰਡ ਪੰਮਾ ਦੀ ਧੁੱਸੀ 'ਤੇ ਮਿੱਟੀ ਪਾਉਣ ਦੀ ਸੇਵਾ ਨਿਭਾਈ ਅਤੇ ਡੇਰਾ ਬਾਬਾ ਨਾਨਕ ਇਲਾਕੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਇਹ ਕਾਰਜ 27 ਅਗਸਤ ਤੋਂ ਲੈ ਕੇ 30 ਅਗਸਤ ਤੱਕ ਨਿਰੰਤਰ ਕੀਤੀ ਹੈ | ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਮੁਤਾਬਿਕ ਹੜ੍ਹ ਪਿੰਡਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ | ਸਰਕਾਰ ਨੰੂ ਚਾਹੀਦਾ ਹੈ ਕਿ ਇਨ੍ਹਾਂ ਪਿੰਡਾਂ ਦੀ ਆਰਥਿਕ ਤੇ ਮਾਲੀ ਮਦਦ ਕੀਤੀ ਜਾਵੇ | ਜਿਸ ਨਾਲ ਉਹ ਦੁਬਾਰਾ ਆਪਣੇ ਪੈਰਾਂ 'ਤੇ ਖੜੇ੍ਹ ਹੋ ਸਕਣ |
Ad Position 22
No active advertisement
ਪਿਛਲੀ ਖ਼ਬਰ ਭਗਤ ਕਬੀਰ ਦੇ ਭਵਨ ਨੂੰ ਪ੍ਰਸ਼ਾਸਨ ਵਲੋਂ ਤੋੜਨ ਸੰਬੰਧੀ ਕਬੀਰ ਪੰਥੀ ਭਾਈਚਾਰੇ ਨੇ ਕੀਤੀ ਰੋਸ ਵਜੋਂ ਮੀਟਿੰਗ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਹੜ੍ਹ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ, ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
Ad Position 24