10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਰਾਜ ਹਸਪਤਾਲ ਪਠਾਨਕੋਟ ਵਿਖੇ ਕੈਂਪ 7 ਨੂੰ

Ad Position 21
No active advertisement
ਅਜੀਤ ਡੈਸਕ 05-09-2025
ਪਠਾਨਕੋਟ, 4 ਸਤੰਬਰ (ਸੰਧੂ)-ਹਰ ਸਾਲ 8 ਸਤੰਬਰ ਨੂੰ ਮਨਾਏ ਜਾਣ ਵਾਲੇ ਵਿਸ਼ਵ ਫਿਜ਼ੀਉਥੈਰੇਪੀ ਦਿਵਸ ਦੇ ਜਸ਼ਨ 'ਚ 7 ਸਤੰਬਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸਿੰਬਲ ਚੌਕ ਸਥਿਤ ਰਾਜ ਹਸਪਤਾਲ ਵਿਖੇ ਫਿਜ਼ੀਉਥੈਰੇਪੀ ਤੇ ਆਰਥੋਪੈਡਿਕਸ ਕੈਂਪ ਲਗਾਇਆ ਜਾਵੇਗਾ | ਜਿਸ 'ਚ ਆਰਥੋਪੈਡਿਕਸ ਡਾ: ਗਗਨਦੀਪ ਸਿੰਘ ਤੇ ਫਿਜੀਓਥੈਰੇਪਿਸਟ ਮਾਹਿਰ ਡਾ: ਨੈਨਸੀ ਸਭਰਵਾਲ ਤੇ ਡਾ: ਰੀਨਾ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ | ਜਿਸ ਵਿਚ ਮੁਫ਼ਤ ਐਕਸ-ਰੇ, ਆਰਥੋਪੈਡਿਕ ਡਾਕਟਰ ਦੀ ਸਲਾਹ, 3 ਫਿਜ਼ੀਉਥੈਰੇਪੀ ਸੈਸ਼ਨ ਤੇ ਐਮ.ਆਰ.ਆਈ. 50 ਪ੍ਰਤੀਸ਼ਤ ਕੀਤਾ ਜਾਵੇਗਾ | ਜਾਣਕਾਰੀ ਦਿੰਦੇ ਹੋਏ ਐਮ.ਡੀ. ਡਾ: ਅਨਿਲ ਗਰਗ ਤੇ ਡਾ: ਰਿਚਾ ਸ਼ਰਮਾ ਨੇ ਵੱਧ ਤੋਂ ਵੱਧ ਮਰੀਜ਼ਾਂ ਨੂੰ ਕੈਂਪ 'ਚ ਹਿੱਸਾ ਲੈਣ ਦੀ ਅਪੀਲ ਕੀਤੀ ਤੇ ਕਿਹਾ ਕਿ ਹਰ ਸਾਲ 8 ਸਤੰਬਰ ਨੂੰ ਮਨਾਏ ਜਾਣ ਵਾਲੇ ਵਿਸ਼ਵ ਫਿਜ਼ੀਉਥੈਰੇਪੀ ਦਿਵਸ ਦਾ ਉਦੇਸ਼ ਲੋਕਾਂ ਵਿਚ ਫਿਜ਼ੀਉਥੈਰੇਪੀ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਇਸ ਦੀ ਮਹੱਤਤਾ ਨੂੰ ਸਮਝਾਉਣਾ ਹੈ | ਫਿਜ਼ੀਉਥੈਰੇਪੀ ਕਈ ਸਰੀਰਕ ਸਮੱਸਿਆਵਾਂ, ਜਿਵੇਂ ਕਿ ਪਿੱਠ ਦਰਦ, ਗੰਠੀਆ, ਆਦਿ ਦੇ ਇਲਾਜ ਵਿਚ ਮਦਦ ਕਰਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸਾਵਧਾਨੀ ਜਾਗਰੂਕਤਾ ਮੁਹਿੰਮ ਤਹਿਤ ਸੈਮੀਨਾਰ ਅਗਲੀ ਖ਼ਬਰ ਅਵਾਰਾ ਘੁੰਮਦੇ ਕੁੱਤਿਆਂ ਦੇ ਝੁੰਡ ਬਣ ਰਹੇ ਹਾਦਸਿਆਂ ਦਾ ਕਾਰਨ
Ad Position 24