ਪਠਾਨਕੋਟ, 4 ਸਤੰਬਰ (ਸੰਧੂ)-ਅੱਜ ਸਾਵਧਾਨੀ ਜਾਗਰੂਕਤਾ ਮੁਹਿੰਮ ਤਹਿਤ ਬੈਂਕ ਆਫ਼ ਇੰਡੀਆ ਅੰਮਿ੍ਤਸਰ ਜ਼ੋਨ ਦੇ ਅਧਿਕਾਰੀ ਗੌਰਵ ਤੇ ਬੈਂਕ ਆਫ਼ ਇੰਡੀਆ ਪਠਾਨਕੋਟ ਦੇ ਸੀਨੀਅਰ ਬਰਾਂਚ ਮੈਨੇਜਰ ਕੇਤਨ ਮਹਾਜਨ ਤੇ ਮੁਕੇਸ਼ ਨੇ ਕਿ੍ਸ਼ੀ ਵਿਗਿਆਨ ਕੇਂਦਰ, ਪਠਾਨਕੋਟ ਵਿਖੇ ਡਾਇਰੈਕਟਰਾਂ ਅਤੇ ਵਿਗਿਆਨੀਆਂ ਨੂੰ ਸੰਬੋਧਨ ਕੀਤਾ | ਸਾਰੇ ਸੀਨੀਅਰ ਮੈਂਬਰਾਂ ਨੇ ਮੌਜੂਦਾ ਬੈਂਕਿੰਗ ਧੋਖਾਧੜੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਧੋਖਾਧੜੀ ਨੂੰ ਰੋਕਣ ਤੇ ਹੱਲ ਕਰਨ ਦੇ ਤਰੀਕੇ ਸਿੱਖੇ | ਪ੍ਰੋਗਰਾਮ ਦੇ ਅੰਤ 'ਚ ਕਿ੍ਸ਼ੀ ਵਿਗਿਆਨ ਕੇਂਦਰ ਦੇ ਸਾਰੇ ਵਿਗਿਆਨੀਆਂ ਨੇ ਬੈਂਕ ਆਫ਼ ਇੰਡੀਆ ਦੇ ਬਰਾਂਚ ਮੈਨੇਜਰ ਦਾ ਚੰਗੀ ਗਾਹਕ ਸੇਵਾ ਲਈ ਧੰਨਵਾਦ ਕੀਤਾ |