10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਆਧੁਨਿਕ ਵਿਹਾਰ ਵੈੱਲਫੇਅਰ ਸੁਸਾਇਟੀ ਮਾਮੂਨ ਪਠਾਨਕੋਟ ਨੇ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਲਈ ਭੇਜਿਆ ਸਾਮਾਨ

Ad Position 21
No active advertisement
ਅਜੀਤ ਡੈਸਕ 05-09-2025
ਪਠਾਨਕੋਟ, 4 ਸਤੰਬਰ (ਸੰਧੂ)-ਆਧੁਨਿਕ ਵਿਹਾਰ ਵੈਲਫੇਅਰ ਸੁਸਾਇਟੀ ਮਾਮੂਨ ਪਠਾਨਕੋਟ ਵਲੋਂ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਰਾਸ਼ਨ, ਕੱਪੜੇ, ਕੰਬਲ ਤੇ ਦਵਾਈਆਂ ਵੰਡੀਆਂ ਗਈਆਂ | ਆਧੁਨਿਕ ਵਿਹਾਰ ਸੁਸਾਇਟੀ ਦੇ ਪ੍ਰਧਾਨ ਜਗਦੀਸ਼ ਰਾਜ ਸੈਣੀ ਨੇ ਕਿਹਾ ਕਿ ਅੱਜ ਦੂਜੀ ਵਾਰ ਸਵਾਮੀ ਪ੍ਰਕਾਸ਼ ਨੰਦ ਮਹਾਰਾਜ ਦੇ ਆਸ਼ੀਰਵਾਦ ਨਾਲ ਪਠਾਨਕੋਟ ਦੇ ਰਘੂਨਾਥ ਮੰਦਿਰ ਟਰੱਸਟ ਮੀਰਪੁਰ ਕਾਲੋਨੀ ਤੋਂ ਲਗਭਗ 200 ਪਰਿਵਾਰਾਂ ਲਈ ਰਾਸ਼ਨ, ਦਵਾਈਆਂ ਤੇ ਕੰਬਲ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੇ ਗਏ | ਏਕਲ ਵਿਦਿਆਲਿਆ ਫਾਊਾਡੇਸ਼ਨ ਆਫ਼ ਇੰਡੀਆ ਦੇ ਕਾਰਜਕਾਰੀ ਚੇਅਰਮੈਨ ਅਮਿਤ ਸ਼ਰਮਾ ਨੇ ਕਿਹਾ ਕਿ ਇਹ ਸਾਰੀ ਸਮੱਗਰੀ ਕਲਾਨੌਰ, ਡੇਰਾ ਬਾਬਾ ਨਾਨਕ, ਫ਼ਤਿਹਗੜ੍ਹ ਚੂੜੀਆਂ, ਅਜਨਾਲਾ ਤੇ ਸਰਹੱਦ ਦੇ ਨੇੜੇ ਹੋਰ ਪਿੰਡਾਂ ਵਿਚ ਵੰਡੀ ਜਾਵੇਗੀ | ਇਸ ਮੌਕੇ ਰਘੂਨਾਥ ਮੰਦਿਰ ਟਰੱਸਟ ਕਮੇਟੀ ਦੀ ਪੂਰੀ ਟੀਮ ਤੇ ਔਰਤਾਂ ਨੇ ਪੂਰਾ ਸਹਿਯੋਗ ਦਿੱਤਾ | ਵਿਸ਼ੇਸ਼ ਤੌਰ 'ਤੇ ਪ੍ਰੋਫੈਸਰ ਬੀ.ਡੀ. ਸ਼ਰਮਾ ਤੇ ਵਿਨੋਦ ਸ਼ਰਮਾ, ਵਿਨੈ ਮਹਾਜਨ, ਗੋਇਲ, ਭੈਣ ਰਿਸ਼ੂ ਦੇਵੀ, ਅਰੁਣ, ਅਮਨ, ਮੁਨੀਸ਼ ਅਤੇ ਸੂਰਜ ਨੇ ਪੂਰੀ ਲਗਨ ਨਾਲ ਸੇਵਾ ਕੀਤੀ | ਮਿਨਰਵਾ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਜਰਨੈਲ ਸਿੰਘ ਪਟਿਆਲ ਨੇ ਇਸ ਨੇਕ ਕਾਰਜ 'ਚ ਹਿੱਸਾ ਲਿਆ | ਸਮੱਗਰੀ ਵੰਡਣ ਲਈ ਬੱਸਾਂ ਤੇ ਵਾਹਨਾਂ ਦਾ ਪ੍ਰਬੰਧ ਕੀਤਾ | ਕਲਾਨੌਰ ਇਲਾਕੇ ਤੋਂ ਭੈਣ ਗੁਰਪ੍ਰੀਤ ਕੌਰ ਅਤੇ ਫ਼ਤਿਹਗੜ੍ਹ ਚੂੜੀਆਂ ਤੋਂ ਭੈਣ ਕਿਰਨ ਨੇ ਸਹਾਇਤਾ ਪ੍ਰਦਾਨ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸੜਕ ਜ਼ਮੀਨ 'ਚ ਧਸਣ ਕਾਰਨ ਜਲੰਧਰ-ਪਠਾਨਕੋਟ ਇਕ ਤਰਫਾ ਮਾਰਗ ਕੀਤਾ ਬੰਦ ਅਗਲੀ ਖ਼ਬਰ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਪਸ਼ੂ ਪਾਲਕਾਂ ਨੰੂ ਫੀਡ ਕਰਵਾਈ ਮੁਹੱਈਆ
Ad Position 24