10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸੜਕ ਜ਼ਮੀਨ 'ਚ ਧਸਣ ਕਾਰਨ ਜਲੰਧਰ-ਪਠਾਨਕੋਟ ਇਕ ਤਰਫਾ ਮਾਰਗ ਕੀਤਾ ਬੰਦ

Ad Position 21
No active advertisement
ਅਜੀਤ ਡੈਸਕ 05-09-2025
ਪਠਾਨਕੋਟ, 4 ਸਤੰਬਰ (ਵਿਨੋਦ)-ਲਗਾਤਾਰ ਭਾਰੀ ਮੀਂਹ ਕਾਰਨ ਹਰ ਪਾਸੇ ਤਬਾਹੀ ਹੈ | ਪਠਾਨਕੋਟ ਜਲੰਧਰ ਰਾਸ਼ਟਰੀ ਰਾਜ ਮਾਰਗ ਪਿੰਡ ਨੰਗਲਭੂਰ ਨੇੜੇ ਤਬਾਹੀ ਦਾ ਦਿ੍ਸ਼ ਦੇਖਣ ਨੂੰ ਮਿਲਿਆ, ਪਠਾਨਕੋਟ ਜਲੰਧਰ ਰਾਸ਼ਟਰੀ ਰਾਜ ਮਾਰਗ ਪਿੰਡ ਨੰਗਲਭੂਰ ਸੜਕ ਇਕ ਪਾਸੇ ਤੋਂ ਬੰਦ ਹੋ ਗਈ | ਮੀਂਹ ਕਾਰਨ ਫਲਾਈਓਵਰ ਦੇ ਨਾਲ ਲੱਗਦੀ ਸਰਵਿਸ ਲਾਈਨ ਦੀ ਜ਼ਮੀਨ ਵੀ ਡੁੱਬ ਗਈ, ਜ਼ਮੀਨ ਡੁੱਬਣ ਕਾਰਨ ਪਿੰਡ ਨੰਗਲਭੂਰ ਵੀ ਖ਼ਤਰੇ ਵਿਚ ਹੈ | ਜਿਸ ਕਾਰਨ ਪ੍ਰਸ਼ਾਸਨ ਨੇ ਪਠਾਨਕੋਟ ਜਲੰਧਰ ਰਾਸ਼ਟਰੀ ਰਾਜ ਮਾਰਗ ਨੂੰ ਇਕ ਤਰਫਾ ਬੰਦ ਕਰ ਦਿੱਤਾ ਹੈ | ਇਕ ਪਾਸੇ ਤੋਂ ਨੰਗਲਭੂਰ ਪਿੰਡ ਦੇ ਨੇੜੇ ਸਾਵਧਾਨੀ ਵਜੋਂ ਤੇ ਦੂਜੇ ਪਾਸੇ ਤੋਂ ਖੋਲ੍ਹ ਦਿੱਤਾ ਗਿਆ | ਇਸ ਦਾ ਇਕ ਪਾਸਾ ਜੋ ਜਲੰਧਰ ਤੋਂ ਆ ਰਿਹਾ ਹੈ, ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਹਾਦਸਾ ਨਾ ਵਾਪਰ ਸਕੇ | ਇਸ ਬਾਰੇ ਸਥਾਨਕ ਲੋਕਾਂ ਨੇ ਕਿਹਾ ਕਿ ਕਈ ਸਰਕਾਰਾਂ ਆਈਆਂ ਅਤੇ ਕਈ ਸਰਕਾਰਾਂ ਗਈਆਂ, ਪਰ ਕਿਸੇ ਨੇ ਸਾਡੇ ਪਿੰਡ ਵੱਲ ਧਿਆਨ ਨਹੀਂ ਦਿੱਤਾ | ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਕੁਝ ਦਿਨਾਂ ਵਿਚ ਸਾਡੇ ਸਾਰੇ ਘਰ ਤਬਾਹ ਹੋ ਜਾਣਗੇ, ਪ੍ਰਸ਼ਾਸਨ ਨੂੰ ਇਸ ਬਾਰੇ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ |
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਪਠਾਨਕੋਟ ਨੇ ਹੜ੍ਹ ਪੀੜਤਾਂ ਦੇ ਅਸਥਾਈ ਆਸਰੇ ਲਈ ਤੰਬੂ ਤੇ ਤਰਪਾਲਾਂ ਭੇਜੀਆਂ ਅਗਲੀ ਖ਼ਬਰ ਆਧੁਨਿਕ ਵਿਹਾਰ ਵੈੱਲਫੇਅਰ ਸੁਸਾਇਟੀ ਮਾਮੂਨ ਪਠਾਨਕੋਟ ਨੇ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਲਈ ਭੇਜਿਆ ਸਾਮਾਨ
Ad Position 24