10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਲਾਇਨਜ਼ ਕਲੱਬ ਪਠਾਨਕੋਟ ਨੇ ਹੜ੍ਹ ਪੀੜਤਾਂ ਦੇ ਅਸਥਾਈ ਆਸਰੇ ਲਈ ਤੰਬੂ ਤੇ ਤਰਪਾਲਾਂ ਭੇਜੀਆਂ

Ad Position 21
No active advertisement
ਅਜੀਤ ਡੈਸਕ 05-09-2025
ਪਠਾਨਕੋਟ, 4 ਸਤੰਬਰ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਹੜ੍ਹ ਪੀੜਤਾਂ ਦੀ ਲਗਾਤਾਰ ਮਦਦ ਕਰਕੇ ਸਮਾਜ ਸੇਵਾ ਦੇ ਖੇਤਰ 'ਚ ਸਰਗਰਮ ਭੂਮਿਕਾ ਨਿਭਾਅ ਕੇ ਮਨੁੱਖਤਾ ਦੀ ਮਿਸਾਲ ਕਾਇਮ ਕਰ ਰਿਹਾ ਹੈ | ਕਲੱਬ ਨੇ ਪ੍ਰਧਾਨ ਰੋਮੀ ਵਡੈਹਰਾ ਦੀ ਪ੍ਰਧਾਨਗੀ ਹੇਠ ਹਾਲ ਹੀ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਪ੍ਰਦਾਨ ਕਰਨ ਲਈ ਇਕ ਵਿਸ਼ੇਸ਼ ਪਹਿਲਕਦਮੀ ਕੀਤੀ ਤੇ ਉੱਥੇ ਪੀੜਤਾਂ ਨੂੰ ਤੰਬੂ ਅਤੇ ਤਰਪਾਲਾਂ ਭੇਜੀਆਂ | ਇਸ ਮੌਕੇ ਪੀ.ਡੀ.ਜੀ. ਅਤੇ ਚੇਅਰਮੈਨ ਸਤੀਸ਼ ਮਹਿੰਦਰੂ ਨੇ ਮੁੱਖ ਸਮਾਗਮ ਵਿਚ ਹਿੱਸਾ ਲਿਆ ਤੇ ਰਾਹਤ ਸਮੱਗਰੀ ਰਵਾਨਾ ਕੀਤੀ | ਕਲੱਬ ਪ੍ਰਧਾਨ ਰੋਮੀ ਵਡੈਹਰਾ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਹੜ੍ਹ ਨਾਲ ਪ੍ਰਭਾਵਿਤ ਘਰਾਂ ਤੇ ਲੋਕਾਂ ਦੇ ਬੇਘਰ ਹੋਣ ਬਾਰੇ ਪਤਾ ਲੱਗਾ, ਕਲੱਬ ਨੇ 100 ਪਰਿਵਾਰਾਂ ਨੂੰ ਟੈਂਟ ਅਤੇ ਤਰਪਾਲਾਂ ਭੇਜੀਆਂ ਤਾਂ ਜੋ ਉਨ੍ਹਾਂ ਨੂੰ ਆਸਰਾ ਦਿੱਤਾ ਜਾ ਸਕੇ ਅਤੇ ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਨੂੰ ਅਸਥਾਈ ਆਸਰਾ ਦਿੱਤਾ ਜਾ ਸਕੇ | ਉਨ੍ਹਾਂ ਕਿਹਾ ਕਿ ਕਲੱਬ ਹੁਣ ਇਕ ਵਿਸ਼ੇਸ਼ ਪ੍ਰੋਜੈਕਟ ਲੈ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਮੈਡੀਕਲ ਕੈਂਪ ਲਗਾਉਣ ਜਾ ਰਿਹਾ ਹੈ, ਤਾਂ ਜੋ ਲੋਕਾਂ ਨੂੰ ਹੜ੍ਹ ਦੀ ਸਥਿਤੀ ਵਿਚ ਫੈਲਣ ਵਾਲੀ ਮਹਾਂਮਾਰੀ ਤੋਂ ਰਾਹਤ ਪ੍ਰਦਾਨ ਕੀਤੀ ਜਾ ਸਕੇ | ਪੀ.ਡੀ.ਜੀ. ਸਤੀਸ਼ ਮਹਿੰਦਰਾ ਨੇ ਕਲੱਬ ਦੇ ਯਤਨਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਰਵਿੰਦਰ ਮਹਾਜਨ, ਸਕੱਤਰ ਸੰਦੀਪ ਕੋਹਲੀ, ਪੀ.ਆਰ.ਓ. ਗੁਰਮੀਤ ਸਿੰਘ ਗੱਦ, ਸਯਾਮ ਮਹਿੰਦਰਾ, ਪ੍ਰਵੇਸ਼ ਭੰਡਾਰੀ, ਸੁਰਿੰਦਰ ਮਹਾਜਨ, ਸੀ.ਐਸ. ਲਾਇਲਪੁਰੀ, ਰਵੀ ਮਹਾਜਨ ਅਤੇ ਸੌਮਿਲ ਮਹਿੰਦਰਾ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਲਈ ਭੇਜਿਆ ਸਾਮਾਨ ਅਗਲੀ ਖ਼ਬਰ ਸੜਕ ਜ਼ਮੀਨ 'ਚ ਧਸਣ ਕਾਰਨ ਜਲੰਧਰ-ਪਠਾਨਕੋਟ ਇਕ ਤਰਫਾ ਮਾਰਗ ਕੀਤਾ ਬੰਦ
Ad Position 24