10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਡਿਸਟਿ੍ਕ ਹੋਲਸੇਲ ਤੇ ਰਿਟੇਲ ਕੈਮਿਸਟ ਐਸੋਸੀਏਸ਼ਨ ਨੇ ਹੜ੍ਹ ਪੀੜਤਾਂ ਦੀ ਮਦਦ ਲਈ 100 ਮੈਡੀਕਲ ਕਿੱਟਾਂ ਭੇਜੀਆਂ

Ad Position 21
No active advertisement
ਅਜੀਤ ਡੈਸਕ 05-09-2025
ਪਠਾਨਕੋਟ, 4 ਸਤੰਬਰ (ਸੰਧੂ)-ਡਿਸਟਿ੍ਕ ਹੋਲਸੇਲ ਤੇ ਰਿਟੇਲ ਕੈਮਿਸਟ ਐਸੋਸੀਏਸ਼ਨ ਪਠਾਨਕੋਟ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਚੇਅਰਮੈਨ ਗੋਵਰਧਨ ਗੋਪਾਲ ਦੀ ਪ੍ਰਧਾਨਗੀ ਹੇਠ ਤੇ ਪ੍ਰਧਾਨ ਅਜੈ ਸੂਦ ਦੀ ਦੇਖ ਰੇਖ ਹੇਠ ਸਮਾਗਮ 'ਚ ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਤੇ ਜਨਰਲ ਸਕੱਤਰ ਕੈਮਿਸਟ ਐਸੋਸੀਏਸ਼ਨ ਦੀਪੇਂਦਰ ਅਰੋੜਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਚੇਅਰਮੈਨ ਗੋਵਰਧਨ ਗੋਪਾਲ ਅਤੇ ਪ੍ਰਧਾਨ ਅਜੈ ਸੂਦ ਤੇ ਕੈਸ਼ੀਅਰ ਰਜਨੀਸ਼ ਮਹਾਜਨ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੜ੍ਹ ਪੀੜਤਾਂ ਲਈ 100 ਮੈਡੀਕਲ ਕਿੱਟਾਂ ਭੇਜੀਆਂ ਗਈਆਂ ਹਨ | ਵਪਾਰ ਮੰਡਲ ਦੇ ਪ੍ਰਧਾਨ ਦੀਪੇਂਦਰ ਅਰੋੜਾ ਨੇ ਕਿਹਾ ਕਿ ਆਫ਼ਤ ਦੀ ਇਸ ਘੜੀ ਵਿਚ ਪੂਰਾ ਪੰਜਾਬ ਹੜ੍ਹ ਪੀੜਤਾਂ ਦੇ ਨਾਲ ਖੜ੍ਹਾ ਹੈ ਤੇ ਲੋਕਾਂ ਨੂੰ ਮਦਦ ਵੀ ਪਹੁੰਚਾਈ ਜਾ ਰਹੀ ਹੈ, ਜੋ ਕਿ ਸ਼ਲਾਘਾਯੋਗ ਹੈ | ਪਰ ਅਜੇ ਵੀ ਬਹੁਤ ਸਾਰੇ ਪਿੰਡ ਹਨ, ਜਿਨ੍ਹਾਂ ਤੱਕ ਅਜੇ ਤੱਕ ਮਦਦ ਨਹੀਂ ਪਹੁੰਚੀ ਹੈ ਤੇ ਐਸੋਸੀਏਸ਼ਨ ਦਾ ਉਦੇਸ਼ ਹੈ ਕਿ ਅਜੇ ਤੱਕ ਇੱਥੇ ਮਦਦ ਨਹੀਂ ਪਹੁੰਚੀ, ਉੱਥੇ ਪਹੁੰਚ ਕੇ ਮਦਦ ਕੀਤੀ ਜਾਵੇ | ਇਸ ਮੌਕੇ ਚੇਅਰਮੈਨ ਗੋਵਰਧਨ ਗੋਪਾਲ, ਕੈਸ਼ੀਅਰ ਰਜਨੀਸ਼ ਮਹਾਜਨ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਇੰਚਾਰਜ ਸੁਰੇਂਦਰ ਮਹਾਜਨ, ਮੁੱਖ ਸਲਾਹਕਾਰ ਰਾਕੇਸ਼ ਗੁਪਤਾ ਲੱਟੂ, ਸੰਯੁਕਤ ਸਕੱਤਰ ਸ਼ਿਵਮ ਗੁਲਾਟੀ, ਗੁਰਪ੍ਰੀਤ ਸਿੰਘ ਮੋਂਟੂ ਕੈਬਨਿਟ ਮੈਂਬਰ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਦੇ ਖੇਤਰ 'ਚ ਕੰਮ ਕਰ ਰਹੀ ਨਿਰਮਾਣ ਦੀ ਹੈਲਪਿੰਗ ਹੈਂਡਸ ਦੀ ਮੀਟਿੰਗ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਹੜ੍ਹ ਪੀੜਤਾਂ ਨੂੰ ਪਸ਼ੂਆਂ ਦਾ ਚਾਰਾ ਤੇ ਰਾਸ਼ਨ ਵੰਡਿਆ
Ad Position 24