10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਵਾਤਾਵਰਨ ਦੇ ਖੇਤਰ 'ਚ ਕੰਮ ਕਰ ਰਹੀ ਨਿਰਮਾਣ ਦੀ ਹੈਲਪਿੰਗ ਹੈਂਡਸ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 05-09-2025
ਪਠਾਨਕੋਟ, 4 ਸਤੰਬਰ (ਸੰਧੂ)-ਸ਼ਹਿਰ ਦੀ ਮੋਹਰੀ ਸੰਸਥਾ ਨਿਰਮਾਣ ਦ ਹੈਲਪਿੰਗ ਹੈਂਡਸ ਜੋ ਸਫ਼ਾਈ, ਜਲ ਸੰਭਾਲ ਅਤੇ ਵਾਤਾਵਰਨ ਦੇ ਖੇਤਰ ਵਿਚ ਕੰਮ ਕਰ ਰਹੀ ਹੈ, ਵਲੋਂ ਪ੍ਰਧਾਨ ਸੰਜੀਵ ਮਹਾਜਨ, ਚੇਅਰਮੈਨ ਚਾਚਾ ਵੇਦ ਪ੍ਰਕਾਸ਼ ਤੇ ਪ੍ਰਬੰਧਕ ਐਸ.ਐਲ. ਗੁਪਤਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਜਿਸ ਵਿਚ ਸੰਸਥਾ ਦੇ ਸਾਰੇ ਅਧਿਕਾਰੀਆਂ ਨੇ ਹਿੱਸਾ ਲਿਆ | ਇਸ ਮੀਟਿੰਗ ਦਾ ਸੰਚਾਲਨ ਨਿਰਮਾਣ ਦੇ ਜਨਰਲ ਸਕੱਤਰ ਅਤੇ ਬੁਲਾਰੇ ਸੁਨੀਲ ਮਹਾਜਨ ਨੇ ਕੀਤਾ | ਸਭ ਤੋਂ ਪਹਿਲਾਂ ਨਿਰਮਾਣ ਦੇ ਖ਼ਜ਼ਾਨਚੀ ਨੇ ਪਿਛਲੇ ਵਿੱਤੀ ਸਾਲ ਦਾ ਪੂਰਾ ਲੇਖਾ-ਜੋਖਾ ਵਿਸਥਾਰ ਪੂਰਵਕ ਹਾਜ਼ਰ ਲੋਕਾਂ ਨੂੰ ਪੇਸ਼ ਕੀਤਾ | ਜਨਰਲ ਸਕੱਤਰ ਸੁਨੀਲ ਮਹਾਜਨ ਨੇ ਪਿਛਲੇ ਸਾਲ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ ਅਤੇ ਆਉਣ ਵਾਲੇ ਸਾਲ ਵਿਚ ਕੀਤੇ ਜਾਣ ਵਾਲੇ ਕੰਮਾਂ ਦੀ ਰੂਪ-ਰੇਖਾ ਪੇਸ਼ ਕੀਤੀ | ਉਪ ਪ੍ਰਧਾਨ ਸਤੀਸ਼ ਮਹਾਜਨ ਨੇ ਹਰਬਲ ਪਾਰਕ ਫ਼ੇਜ਼ 1, 2, 3 ਦਾ ਨਾਮ ਬਦਲ ਕੇ ਸ਼ਹੀਦਾਂ ਨੂੰ ਸਮਰਪਿਤ ਕਰਨ ਲਈ ਕਿਹਾ | ਸੀਨੀਅਰ ਉਪ ਪ੍ਰਧਾਨ ਡਾ: ਤਰਸੇਮ ਸਿੰਘ ਅਤੇ ਵਿਜੇ ਰਾਣਾ, ਡਾ: ਨਰਿੰਦਰ ਸੈਣੀ ਨੇ ਹਫ਼ਤੇ ਵਿਚ ਤਿੰਨ ਦਿਨ ਸ਼੍ਰਮਦਾਨ ਕਰਨ ਲਈ ਕਿਹਾ | ਆਰਕੀਟੈਕਟ ਵੀ.ਕੇ. ਵਰਮਾ ਅਤੇ ਪ੍ਰੋਜੈਕਟ ਚੇਅਰਮੈਨ ਕੁਲਵੰਤ ਸਿੰਘ, ਰਵੀ ਮਹਾਜਨ ਨੇ ਕੁਦਰਤ ਪ੍ਰੇਮੀਆਂ ਨੂੰ ਸੰਗਠਨ ਨਾਲ ਜੋੜਨ ਦਾ ਪ੍ਰਸਤਾਵ ਰੱਖਿਆ | ਮੀਟਿੰਗ ਵਿਚ ਮੁੱਖ ਮਹਿਮਾਨ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਨੇ ਕਿਹਾ ਕਿ ਜਦੋਂ ਵੀ ਕੁਦਰਤ ਨਾਲ ਛੇੜਛਾੜ ਹੁੰਦੀ ਹੈ, ਸਾਨੂੰ ਇਸਦਾ ਭਿਆਨਕ ਰੂਪ ਦੇਖਣ ਨੂੰ ਮਿਲਦਾ ਹੈ ਅਤੇ ਇਸਦੇ ਨਤੀਜੇ ਭੁਗਤਣੇ ਪੈਂਦੇ ਹਨ | ਇਸ ਮੌਕੇ ਸੀਨੀਅਰ ਉਪ ਪ੍ਰਧਾਨ ਡਾ: ਐਮ.ਐਲ. ਭਾਰਤ ਭੂਸ਼ਣ, ਅਮਿਤ ਮਹਾਜਨ, ਸੁਮਿਤ ਮਹਾਜਨ, ਵਿਵੇਕ ਮਹਾਜਨ, ਵਿਸ਼ਵਦੀਪ ਡਿੰਪੀ, ਨਰੇਸ਼ ਮਹਾਜਨ, ਮੋਹਿਤ ਮਹਾਜਨ, ਗਿਰੀਸ਼ ਮਹਾਜਨ, ਵਿਜੇ ਰਾਣਾ, ਰਵੀ ਮਹਾਜਨ, ਰਾਜੇਂਦਰ ਘਈ, ਅਸ਼ੋਕ ਮਹਾਜਨ, ਪੰਕਜ ਮਹਾਜਨ, ਡਾ: ਤਰਸੇਮ ਸਿੰਘ, ਡਾਕਟਰ ਐਮ.ਐਲ. ਅੱਤਰੀ, ਸੁਨੀਲ ਮਹਾਜਨ, ਸੰਜੀਵ ਘਈ, ਆਰਕੀਟੈਕਟ ਬੀ.ਕੇ. ਵਰਮਾ, ਐਸ.ਐਲ. ਗੁਪਤਾ, ਸਤੀਸ਼ ਮਹਾਜਨ, ਕੁਲਵੰਤ ਸਿੰਘ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੰਸਕਿ੍ਤ ਮੰਦਿਰ ਪਠਾਨਕੋਟ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਰਾਸ਼ਨ ਸਮੱਗਰੀ ਭੇਜੀ ਅਗਲੀ ਖ਼ਬਰ ਡਿਸਟਿ੍ਕ ਹੋਲਸੇਲ ਤੇ ਰਿਟੇਲ ਕੈਮਿਸਟ ਐਸੋਸੀਏਸ਼ਨ ਨੇ ਹੜ੍ਹ ਪੀੜਤਾਂ ਦੀ ਮਦਦ ਲਈ 100 ਮੈਡੀਕਲ ਕਿੱਟਾਂ ਭੇਜੀਆਂ
Ad Position 24