ਪਠਾਨਕੋਟ, 4 ਸਤੰਬਰ (ਸੰਧੂ)-ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਸੰਸਕਿ੍ਤ ਮੰਦਿਰ ਪਠਾਨਕੋਟ ਨੇ ਇਕ ਸ਼ਲਾਘਾਯੋਗ ਪਹਿਲਕਦਮੀ ਕੀਤੀ ਅਤੇ ਲੋੜਵੰਦਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਸਥਾਨਿਕ ਸ੍ਰੀ ਰਘੂਨਾਥ ਮੰਦਿਰ ਰਾਮ-ਲੀਲ੍ਹਾ ਮੈਦਾਨ ਦੇ ਨੇੜੇ ਸਥਿਤ ਸੰਸਕਿ੍ਤ ਮੰਦਿਰ ਦੇ ਪ੍ਰਧਾਨ ਐਡਵੋਕੇਟ ਚੰਦਰ ਪ੍ਰਕਾਸ਼ ਜੰਡਿਆਲ ਦੀ ਪ੍ਰਧਾਨਗੀ ਹੇਠ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਾਸ਼ਨ ਸਮਗਰੀ ਨਾਲ ਭਰੀ ਇਕ ਗੱਡੀ ਭੇਜੀ | ਇਸ ਮੌਕੇ ਆਰ.ਐਸ.ਐਸ. ਵਿਭਾਗ ਦੇ ਪ੍ਰਚਾਰਕ ਜੋਗਿੰਦਰ ਕੁਮਾਰ ਤੇ ਸਹਿਕਾਰ ਭਾਰਤੀ ਪੰਜਾਬ ਦੇ ਉਪ ਪ੍ਰਧਾਨ ਅਤੇ ਐਡਵੋਕੇਟ ਠਾਕੁਰ ਰਵਿੰਦਰ ਸਿੰਘ ਮੁੱਖ ਭਾਗੀਦਾਰ ਸਨ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਚੰਦਰ ਪ੍ਰਕਾਸ਼ ਜੰਡਿਆਲ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਸੰਸਕਿ੍ਤ ਮੰਦਿਰ ਵਲੋਂ ਰਾਸ਼ਨ ਸਮੱਗਰੀ ਦੀ ਇਕ ਖੇਪ ਪਹਿਲਾਂ ਹੀ ਭੇਜੀ ਜਾ ਚੁੱਕੀ ਹੈ, ਹੁਣ ਦੁਬਾਰਾ 50 ਕਿੱਟਾਂ ਭੇਜੀਆਂ ਜਾ ਰਹੀਆਂ ਹਨ | ਇਸ ਮੌਕੇ ਕਿ੍ਸ਼ਨਾ ਵਰਮਾ, ਸਕੱਤਰ ਓਮ ਪ੍ਰਕਾਸ਼, ਜਤਿੰਦਰ ਦੱਤਾ, ਰਾਜਿੰਦਰ ਸ਼ਰਮਾ, ਸੰਜੀਵ ਮਹਾਜਨ, ਅਰਵਿੰਦ ਕੁਮਾਰ, ਦਿਨੇਸ਼ ਗੁਪਤਾ, ਅਮਨ ਪਨਸੋਤਰਾ ਅਤੇ ਅਵਿਨਾਸ਼ ਠਾਕੁਰ ਮੌਜੂਦ ਸਨ |