10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਭਾਰੀ ਬਾਰਿਸ਼ ਕਾਰਨ ਪਿੰਡ ਉਗੜੂ ਖੈੜਾ ਦੇ ਮਜ਼ਦੂਰ ਦੇ ਘਰ ਦੀ ਛੱਤ ਡਿੱਗੀ

Ad Position 21
No active advertisement
ਅਜੀਤ ਡੈਸਕ 05-09-2025
ਵਡਾਲਾ ਬਾਂਗਰ, 4 ਸਤੰਬਰ (ਭੁੰਬਲੀ)-ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਭਾਰੀ ਬਰਸਾਤ ਕਾਰਨ ਇਸ ਇਲਾਕੇ ਦੇ ਪਿੰਡ ਉਗੜੂ ਖੈੜਾ ਵਿਚ ਇਕ ਗਰੀਬ ਮਜ਼ਦੂਰ ਮੇਜਰ ਦਾਸ ਪੁੱਤਰ ਰਵੀਦਾਸ ਦੇ ਘਰ ਦੀ ਛੱਤ ਡਿੱਗ ਪਈ | ਇਸ ਸਬੰਧੀ ਘਰ ਵਾਲਿਆਂ ਨੇ ਦੱਸਿਆ ਕਿ ਰਾਤ ਸਮੇਂ ਬਿਜਲੀ ਬੰਦ ਹੋਣ ਕਾਰਨ ਉਹ ਆਪਣੇ ਵਿਹੜੇ ਵਿਚ ਸੁੱਤੇ ਹੋਏ ਸੀ ਕਿ ਅਚਾਨਕ ਘਰ ਦੀ ਬਾਲਿਆਂ ਵਾਲੀ ਛੱਤ ਦੇ ਡਿੱਗਣ ਕਾਰਨ ਉਨ੍ਹਾਂ ਦੇ ਘਰ 'ਚ ਪਿਆ ਘਰੇਲੂ ਵਰਤੋਂ ਵਾਲਾ ਸਾਮਾਨ ਖ਼ਰਾਬ ਹੋ ਗਿਆ ਹੈ | ਹਾਲ ਦੀ ਘੜੀ ਉਸ ਮਜ਼ਦੂਰ ਮੇਜਰ ਦਾਸ ਦਾ ਪੂਰਾ ਪਰਿਵਾਰ ਇਕ ਹੋਰ ਕਮਰੇ ਵਿਚ ਆਪਣਾ ਗੁਜ਼ਾਰਾ ਕਰ ਰਿਹਾ ਹੈ | ਗਰੀਬ ਪੀੜਤ ਪਰਿਵਾਰ ਦੀ ਜ਼ਿਲ੍ਹਾ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਤੋਂ ਪੁਰਜ਼ੋਰ ਮੰਗ ਹੈ | ਬਰਸਾਤੀ ਮੌਸਮ ਦੌਰਾਨ ਉਨ੍ਹਾਂ ਦੇ ਬਚਾਅ ਲਈ ਘਰੇਲੂ ਛੱਤ ਬਣਾਉਣ ਵਿਚ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਇਸ ਗਰੀਬ ਪਰਿਵਾਰ ਦੇ ਰਹਿਣ ਬਸੇਰੇ ਲਈ ਕੋਈ ਪ੍ਰਬੰਧ ਕੀਤਾ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨਾਢਾ ਸਾਹਿਬ ਤੇ ਪਿਜੌਰ ਤੋਂ ਹਰਿਆਣਾ ਦੀਆਂ ਸੰਗਤਾਂ ਰਾਹਤ ਸਮੱਗਰੀ ਲੈ ਕੇ ਪਹੁੰਚੀਆਂ ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਸਾਰੇ ਹੰਭਲਾ ਮਾਰਨ- ਰੰਧਾਵਾ, ਜੌਲੀ
Ad Position 24