10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਰਾਣਾ ਸ਼ੂਗਰਜ਼ ਲਿਮਟਿਡ ਬੁੱਟਰ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਸ਼ੂਆਂ ਲਈ ਵੰਡਿਆ ਚਾਰਾ

Ad Position 21
No active advertisement
ਅਜੀਤ ਡੈਸਕ 05-09-2025
ਗੁਰਦਾਸਪੁਰ, 4 ਸਤੰਬਰ (ਚੱਕਰਾਜਾ)-ਦੋਰਾਂਗਲਾ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਅੰਦਰ ਪਸ਼ੂਆਂ ਦੇ ਚਾਰੇ ਨੰੂ ਲੈ ਕੇ ਆ ਰਹੀ ਦਿੱਕਤ ਨੰੂ ਮੁੱਖ ਰੱਖਦਿਆਂ ਅੱਜ ਇਸ ਖੇਤਰ ਦੇ ਪਿੰਡਾਂ ਨੰੂ ਰਾਹਤ ਦਿੰਦਿਆਂ ਰਾਣਾ ਸ਼ੂਗਰਜ਼ ਲਿਮਟਿਡ ਬੁੱਟਰ ਸਿਵੀਆ ਵਲੋਂ ਇਲਾਕੇ ਦੇ ਪਿੰਡਾਂ ਅੰਦਰ ਪਸ਼ੂਆਂ ਲਈ ਚਾਰਾ ਵੰਡਿਆ ਗਿਆ | ਇਸ ਮੌਕੇ ਮਿੱਲ ਵਲੋਂ ਪਹੁੰਚੇ ਵੀ.ਪੀ ਐਗਰੀਕਲਚਰ ਪ੍ਰਤਾਪ ਸਿੰਘ, ਸੀ.ਸੀ.ਡੀ.ਓ ਜੇ.ਐਸ ਬਰਾੜ, ਕੇਨ ਮੈਨੇਜਰ ਕੁਲਵਿੰਦਰ ਸਿੰਘ, ਡਵੀਜ਼ਨ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਨਾਲ ਇਸ ਆਫ਼ਤ ਦੀ ਘੜੀ 'ਚ ਉਹ ਪੂਰੀ ਤਰ੍ਹਾਂ ਖੜ੍ਹੇ ਹਨ ਤੇ ਕਿਸਾਨਾਂ ਨੰੂ ਰਾਹਤ ਵਜੋਂ ਉਹ ਪਸ਼ੂਆਂ ਲਈ ਚਾਰਾ ਤੇ ਹੋਰ ਸਮੱਗਰੀ ਪਹੁੰਚਾਉਣ ਦੀ ਹਰ ਕੋਸ਼ਿਸ਼ ਕਰਨਗੇ | ਇਸ ਮੌਕੇ ਮਿੱਲ ਸਰਵੇਅਰਾਂ ਤੋਂ ਇਲਾਵਾ ਇਲਾਕੇ ਦੇ ਕਿਸਾਨ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਦਾ ਪਾਣੀ ਅੰਦਰ ਵੜਨ ਕਾਰਨ ਉਪ ਮੰਡਲ ਦਫ਼ਤਰ ਦੋਰਾਂਗਲਾ ਦਾ ਦਫ਼ਤਰੀ ਰਿਕਾਰਡ ਹੋਇਆ ਖ਼ਰਾਬ ਅਗਲੀ ਖ਼ਬਰ ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੰੂ ਐਮ.ਐਸ.ਸੀ ਰੇਡੀਓਲੋਜੀ, ਆਪ੍ਰੇਸ਼ਨ ਥੀਏਟਰ ਤੇ ਐਨੇਸਥੀਸੀਆ ਲਈ ਮਿਲੀ ਮਾਨਤਾ
Ad Position 24