10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੰੂ ਐਮ.ਐਸ.ਸੀ ਰੇਡੀਓਲੋਜੀ, ਆਪ੍ਰੇਸ਼ਨ ਥੀਏਟਰ ਤੇ ਐਨੇਸਥੀਸੀਆ ਲਈ ਮਿਲੀ ਮਾਨਤਾ

Ad Position 21
No active advertisement
ਅਜੀਤ ਡੈਸਕ 05-09-2025
ਗੁਰਦਾਸਪੁਰ, 4 ਸਤੰਬਰ (ਪੰਕਜ ਸ਼ਰਮਾ)-ਗੋਲਡਨ ਗਰੁੱਪ ਆਫ਼ ਇੰਸਟੀਚਿਊਟ ਗੁਰਦਾਸਪੁਰ ਨੇ ਸਿੱਖਿਆ ਦੇ ਖੇਤਰ 'ਚ ਇਕ ਹੋਰ ਮੀਲ ਪੱਥਰ ਹਾਸਲ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਚੇਅਰਮੈਨ ਡਾ: ਮੋਹਿਤ ਮਹਾਜਨ ਤੇ ਐਮ ਡੀ ਇੰਜੀ: ਰਾਘਵ ਮਹਾਜਨ ਨੇ ਦੱਸਿਆ ਕਿ ਕਾਲਜ ਨੰੂ ਪੀ.ਟੀ.ਯੂ ਜਲੰਧਰ ਕਪੂਰਥਲਾ ਤੋਂ ਐਮ.ਐਸ.ਸੀ ਰੇਡੀਓਲੋਜੀ, ਐਮ.ਐਸ.ਸੀ ਆਪ੍ਰੇਸ਼ਨ ਥੀਏਟਰ ਤੇ ਐਨੇਸਥੀਸੀਆ ਲਈ ਮਾਨਤਾ ਮਿਲਣ ਨਾਲ ਸ਼ਹਿਰ ਵਾਸੀਆਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਹੈ | ਉਨ੍ਹਾਂ ਕਿਹਾ ਕਿ ਕਾਲਜ ਦੀ ਗੁਣਵੱਤਾ ਨੰੂ ਧਿਆਨ 'ਚ ਰੱਖਦਿਆਂ ਤੇ ਨਿਰੀਖਣ ਟੀਮ ਵਲੋਂ ਨਿਰੀਖਣ ਪਾਸ ਕਰਨ ਤੋਂ ਬਾਅਦ ਕਾਲਜ ਨੰੂ ਇਹ ਮਾਨਤਾ ਮਿਲੀ ਹੈ | ਉਨ੍ਹਾਂ ਕਿਹਾ ਕਿ ਗੋਲਡਨ ਗਰੁੱਪ ਇਲਾਕੇ 'ਚ ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ ਤੇ ਹੁਸ਼ਿਆਰਪੁਰ ਦਾ ਪਹਿਲਾ ਅਜਿਹਾ ਕਾਲਜ ਹੈ, ਜਿਸ ਨੰੂ ਇਨ੍ਹਾਂ ਕੋਰਸਾਂ ਲਈ ਮਾਨਤਾ ਮਿਲੀ ਹੈ | ਇਸ ਤੋਂ ਇਲਾਵਾ ਵਿਦਿਆਰਥੀ ਰੇਡੀਓਗ੍ਰਾਫਰ, ਰੇਡੀਓਲੋਜੀ ਟੈਕਨੀਸ਼ੀਅਨ, ਐਮ.ਆਰ.ਆਈ ਟੈਕਨੀਸ਼ੀਅਨ, ਸੀ.ਟੀ. ਸਕੈਨ ਟੈਕਨੀਸ਼ੀਅਨ ਤੇ ਰੇਡੀਓਲੋਜੀ ਨਰਸ ਇਕ ਅਜਿਹਾ ਖੇਤਰ ਹੈ ਜੋ ਲਗਾਤਾਰ ਨਵੀਆਂ ਤਕਨੀਕਾਂ ਤੇ ਪ੍ਰਕਿਰਿਆ ਨਾਲ ਵਿਕਸਤ ਹੋ ਰਿਹਾ ਹੈ | ਇਸ ਕੋਰਸ ਨੰੂ ਕਰਨ ਤੋਂ ਬਾਅਦ ਵਿਦਿਆਰਥੀ ਨਵੀਨਤਮ ਤਕਨੀਕਾਂ ਨਾਲ ਕੰਮ ਕਰਨ ਦੇ ਯੋਗ ਹੁੰਦੇ ਹਨ | ਇਸ ਦੇ ਨਾਲ ਹੀ ਐਮ.ਐਸ.ਸੀ ਆਪ੍ਰੇਸ਼ਨ ਥੀਏਟਰ ਤੇ ਐਨੇਸਥੀਸੀਆ ਕਰਨ ਤੋਂ ਬਾਅਦ ਵਿਦਿਆਰਥੀਆਂ ਨੰੂ ਗਿਆਨ ਤੇ ਹੁਨਰ ਪ੍ਰਾਪਤ ਹੁੰਦਾ ਹੈ ਜੋ ਸਰਜਰੀ ਦੌਰਾਨ ਅਹਿਮ ਭੂਮਿਕਾ ਨਿਭਾਉਂਦੇ ਹਨ | ਚੇਅਰਮੈਨ ਡਾ: ਮਹਾਜਨ ਨੇ ਦੱਸਿਆ ਕਿ ਕਾਲਜ 'ਚ ਪਹਿਲਾਂ ਹੀ ਅਲਾਈਡ ਹੈਲਥ ਸਾਇੰਸਜ਼, ਬੀ.ਐਸ.ਸੀ ਦੇ ਤਿੰਨ ਕੋਰਸ ਹਨ | ਜਦੋਂ ਕਿ ਰੇਡੀਓਲੋਜੀ ਤੇ ਇਮੈਜਿੰਗ ਤਕਨਾਲੋਜੀ ਬੀ.ਐਸ.ਸੀ ਮੈਡੀਕਲ ਲੈਬ ਸਾਇੰਸ ਤੇ ਬੀ.ਐਸ.ਸੀ ਥੀਏਟਰ, ਐਨੇਸਥੀਸੀਆ ਬਹੁਤ ਸੁਚਾਰੂ ਢੰਗ ਨਾਲ ਚੱਲ ਰਹੇ ਹਨ ਅਤੇ ਨਵੇਂ ਕੋਰਸਾਂ ਲਈ ਨਵੀਂ ਐਕਸ ਰੇਅ ਮਸ਼ੀਨ ਵੀ ਲਗਾਈ ਹੈ ਤੇ ਇਕ ਆਪ੍ਰੇਸ਼ਨ ਥੀਏਟਰ ਵੀ ਬਣਾਇਆ ਹੈ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੰੂ ਸੈਸ਼ਨ 2025-26 ਲਈ ਆਪਣੇ ਬੱਚਿਆਂ ਨੰੂ ਇਨ੍ਹਾਂ ਕੋਰਸਾਂ ਲਈ ਅਪਲਾਈ ਕਰਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਕਾਲਜ ਦੇ ਚੀਫ਼ ਐਡਮਨਿਸਟ੍ਰੇਟਰ ਟੀ.ਆਰ ਸ਼ਰਮਾ, ਪਿ੍ੰਸੀਪਲ ਡਾ: ਲਖਵਿੰਦਰਪਾਲ ਅਤੇ ਪਿ੍ੰਸੀਪਲ ਡਾ: ਨਿਧੀ ਮਹਾਜਨ ਨੇ ਸਮੂਹ ਸਟਾਫ਼ ਨੰੂ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਰਾਣਾ ਸ਼ੂਗਰਜ਼ ਲਿਮਟਿਡ ਬੁੱਟਰ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਸ਼ੂਆਂ ਲਈ ਵੰਡਿਆ ਚਾਰਾ ਅਗਲੀ ਖ਼ਬਰ ਪਿੰਡ ਢਿਲਵਾਂ 'ਚ ਬਰਸਾਤ ਨਾਲ ਗਰੀਬ ਪਰਿਵਾਰ ਦੇ ਮਕਾਨ ਦੀ ਡਿੱਗੀ ਛੱਤ
Ad Position 24