10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪਿੰਡ ਢਿਲਵਾਂ 'ਚ ਬਰਸਾਤ ਨਾਲ ਗਰੀਬ ਪਰਿਵਾਰ ਦੇ ਮਕਾਨ ਦੀ ਡਿੱਗੀ ਛੱਤ

Ad Position 21
No active advertisement
ਅਜੀਤ ਡੈਸਕ 05-09-2025
ਕੋਟਲੀ ਸੂਰਤ ਮੱਲ੍ਹੀ, 4 ਸਤੰਬਰ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਢਿਲਵਾਂ ਦੇ ਇਕ ਗ਼ਰੀਬ ਪਰਿਵਾਰ ਦੇ ਮਕਾਨ ਦੀ ਬੀਤੀ ਰਾਤ ਅਚਾਨਕ ਛੱਤ ਡਿੱਗ ਗਈ | ਇਸ ਸਬੰਧੀ ਮਨਜੀਤ ਕੌਰ ਪਤਨੀ ਸੰਦੀਪ ਸਿੰਘ ਪਿੰਡ ਢਿਲਵਾਂ ਨੇ ਦੱਸਿਆਂ ਕਿ ਬੀਤੀ ਰਾਤ ਜਦੋਂ ਉਹ ਮਕਾਨ ਅੰਦਰ ਸੁੱਤੇ ਪਏ ਸਨ ਤੇ ਸਵੇਰੇ ਅਚਾਨਕ ਬਰਸਾਤ ਨਾਲ ਮਕਾਨ ਦੀ ਛੱਤ ਡਿੱਗਣ ਲੱਗ ਪਈ ਤਾਂ ਉਹ ਬੜੀ ਮੁਸ਼ਕਿਲ ਨਾਲ ਆਪਣੇ ਬੱਚਿਆਂ ਸਮੇਤ ਮਕਾਨ ਅੰਦਰੋਂ ਬਾਹਰ ਆਏ ਤਾਂ ਦੇਖਦਿਆਂ ਹੀ ਮਕਾਨ ਦੀ ਛੱਤ ਦੇ ਕਈ ਬਾਲੇ ਟੁੱਟ ਗਏ ਤੇ ਛੱਤ ਡਿੱਗ ਪਈ ਤੇ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਆਪਣੇ ਬੱਚਿਆਂ ਨੂੰ ਆਪਣੇ ਨੇੜਲੇ ਭਰਾ ਦੇ ਘਰ ਪਹੁੰਚਾਇਆ | ਉਨ੍ਹਾਂ ਦੱਸਿਆ ਕਿ ਉਹ ਗ਼ਰੀਬ ਪਰਵਿਾਰ ਨਾਲ ਸਬੰਧਤ ਹਨ ਤੇ ਹੋਈ ਭਾਰੀ ਬਰਸਾਤ ਕਰ ਕੇ ਉਨ੍ਹਾਂ ਦੇ ਮਕਾਨ ਦੀ ਛੱਤ ਡਿੱਗਣ ਕਰ ਕੇ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਉਹ ਘਰੋਂ ਬੇਘਰ ਹੋ ਗਏ ਹਨ | ਉਨ੍ਹਾਂ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ | ਉਨ੍ਹਾਂ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋਲੋਂ ਮੰਗ ਕੀਤੀ ਹੈ ਕਿ ਮੌਕਾ ਦੇਖਿਆ ਜਾਵੇ ਤੇ ਉਨ੍ਹਾਂ ਨੂੰ ਮਕਾਨ ਬਣਾਉਣ ਲਈ ਗਰਾਂਟ ਮੁਹੱਈਆ ਕਰਵਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੰੂ ਐਮ.ਐਸ.ਸੀ ਰੇਡੀਓਲੋਜੀ, ਆਪ੍ਰੇਸ਼ਨ ਥੀਏਟਰ ਤੇ ਐਨੇਸਥੀਸੀਆ ਲਈ ਮਿਲੀ ਮਾਨਤਾ ਅਗਲੀ ਖ਼ਬਰ ਟਾਇਰਾਂ ਵਾਲੀ ਦੁਕਾਨ 'ਚੋਂ ਚੋਰੀ
Ad Position 24