10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਟਾਇਰਾਂ ਵਾਲੀ ਦੁਕਾਨ 'ਚੋਂ ਚੋਰੀ

Ad Position 21
No active advertisement
ਅਜੀਤ ਡੈਸਕ 05-09-2025
ਵਡਾਲਾ ਬਾਂਗਰ, 4 ਸਤੰਬਰ (ਭੁੰਬਲੀ)-ਅੱਪਰਬਾਰੀ ਦੁਆਬ ਨਹਿਰ ਦੇ ਪੁਲ ਕਲੇਰ ਕਲਾਂ 'ਤੇ ਸੋਨੂੰ ਕਲੇਰ ਜੋ ਟਾਇਰਾਂ ਨੂੰ ਪੈਂਚਰ ਲਗਾਉਣ ਦਾ ਕੰਮ ਕਰਦਾ ਹੈ, ਦੀ ਦੁਕਾਨ ਤੋਂ ਚੋਰੀ ਹੋ ਗਈ | ਦੁਕਾਨ ਦੀ ਮਾਲਿਕ ਸੋਨੂੰ ਕਲੇਰ ਨੇ ਦੱਸਿਆ ਕਿ ਬੀਤੀ ਰਾਤ ਚੋਰ ਉਸ ਦੀ ਦੁਕਾਨ ਦੀ ਪਿਛਲੀ ਕੰਧ ਪਾੜ੍ਹ ਕੇ ਉਸ ਵਿਚ ਮਗੋਰਾ ਕੱਢ ਕੇ ਉਸ ਰਾਹੀਂ ਦੁਕਾਨ ਅੰਦਰ ਦਾਖ਼ਲ ਹੋਏ ਤੇ ਦੁਕਾਨ 'ਚ ਪਿਆ 50000 ਰੁਪਏ ਦਾ ਸਾਮਾਨ, ਜਿਸ 'ਚ 15 ਦੇ ਕਰੀਬ ਮੋਟਰਸਾੲਟੀਕਲ ਤੇ ਕਾਰਾਂ ਦੇ ਟਾਇਰ, 50 ਦੇ ਕਰੀਬ ਟਿਊਬਾਂ ਤੇ ਦੁਕਾਨ 'ਚ ਪਿਆ ਹੋਰ ਸਾਮਾਨ ਚੋਰੀ ਕਰਕੇ ਲੈ ਗਏ | ਉਸ ਨੇ ਦੱਸਿਆ ਕਿ ਇਸ ਚੋਰੀ ਦਾ ਪਤਾ ਉਸ ਨੂੰ ਉਸ ਵੇਲੇ ਲੱਗਾ, ਜਦੋਂ ਉਸ ਨੇ ਸਵੇਰੇ ਕਰੀਬ 6:00 ਵਜੇ ਦੁਕਾਨ ਖੋਲ੍ਹੀ ਤਾਂ ਉਸ ਵਿਚਲਾ ਸਾਮਾਨ ਚੋਰੀ ਹੋ ਚੁੱਕਾ ਸੀ | ਸੋਨੂੰ ਨੇ ਚੋਰੀ ਵਾਲੀ ਘਟਨਾ 'ਤੇ ਰਿਪੋਰਟ ਪੁਲਿਸ ਕੋਲ ਦਰਜ ਕਰਵਾ ਦਿੱਤੀ ਹੈ ਤੇ ਪੁਲਿਸ ਚੋਰਾਂ ਦੀ ਭਾਲ 'ਚ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਢਿਲਵਾਂ 'ਚ ਬਰਸਾਤ ਨਾਲ ਗਰੀਬ ਪਰਿਵਾਰ ਦੇ ਮਕਾਨ ਦੀ ਡਿੱਗੀ ਛੱਤ ਅਗਲੀ ਖ਼ਬਰ ਬਲਾਕ ਤਰਸਿੱਕਾ ਦੀ ਬਹਾਲੀ ਲਈ ਮੰਨਾ ਤੇ ਗਿੱਲ ਪੰਜਾਬ ਦੇ ਰਾਜਪਾਲ ਨੂੰ ਮਿਲੇ
Ad Position 24