10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਘੁਮਾਣ ਵਿਖੇ ਅਕਾਲ ਹਸਪਤਾਲ ਵਲੋਂ ਮੁਫ਼ਤ ਮਲਟੀਸਪੈਸ਼ਲਿਟੀ ਜਾਂਚ ਕੈਂਪ 7 ਨੂੰ

Ad Position 21
No active advertisement
ਅਜੀਤ ਡੈਸਕ 05-09-2025
ਘੁਮਾਣ, 4 ਸਤੰਬਰ (ਬੰਮਰਾਹ)-ਕਸਬਾ ਘੁਮਾਣ ਵਿਖੇ ਖੋਲੇ੍ਹ ਗਏ ਅਕਾਲ ਹਸਪਤਾਲ ਵਲੋਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਮੁਫ਼ਤ ਮਲਟੀਸਪੈਸ਼ਲਿਟੀ ਜਾਂਚ ਕੈਂਪ 7 ਸਤੰਬਰ ਨੂੰ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਡਾਕਟਰ ਅਮਨਦੀਪ ਸਿੰਘ ਤੇ ਡਾ. ਅਮਨਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਕੈਂਪ ਦੌਰਾਨ ਜਨਰਲ ਮੈਡੀਸਨ, ਲੀਵਰ, ਪਿਸ਼ਾਬ, ਪੇਟ, ਅੱਖਾਂ, ਹੱਡੀਆਂ, ਜੋੜਾਂ ਤੇ ਜਨਾਨਾਂ ਰੋਗਾਂ ਦੇ ਚੈੱਕਅਪ ਕੀਤੇ ਜਾਣਗੇ | ਕੈਂਪ ਦੌਰਾਨ ਅÏਰਤ ਰੋਗਾਂ ਦੇ ਮਾਹਿਰ ਡਾਕਟਰ ਨਵਦੀਪ ਕੌਰ, ਜੋੜ ਤੇ ਹੱਡੀਆਂ ਦੇ ਮਾਹਿਰ ਡਾਕਟਰ ਆਕਾਸ਼ਦੀਪ ਸਿੰਘ, ਪਿਸ਼ਾਬ ਤੇ ਗੁਰਦੇ ਰੋਗਾਂ ਦੇ ਮਾਹਿਰ ਡਾਕਟਰ ਵਿਜੇ, ਡਾਕਟਰ ਸਿਧਾਰਥ, ਜਨਰਲ ਫਜੀਸ਼ੀਅਨ ਡਾ. ਜਤਿੰਦਰਪਾਲ ਅਤੇ ਫਿਜੀਓਥਰੈਪਿਸਟ ਡਾਕਟਰ ਨਵਦੀਪ ਕੌਰ ਇਸ ਕੈਂਪ ਦੌਰਾਨ ਉਚੇਚੇ ਤੌਰ 'ਤੇ ਪਹੁੰਚਣਗੇ | ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਅÏਰਤਾਂ ਦੇ ਰੋਗਾਂ ਦੀ ਵਿਸ਼ੇਸ਼ ਦੇਖਭਾਲ, ਬੀ.ਐੱਮ.ਡੀ. ਟੈਸਟ ਹੱਡੀਆਂ ਦੀ ਮਜ਼ਬੂਤੀ ਦੀ ਜਾਂਚ, ਪਿਸ਼ਾਬ ਰੋਗਾਂ, ਗੁਰਦੇ ਪੱਥਰੀ, ਗਦੂਦਾਂ ਆਦਿ ਅਪ੍ਰੇਸ਼ਨ, ਈ.ਸੀ.ਜੀ., ਸ਼ੂਗਰ ਟੈਸਟ ਤੇ ਲੋੜਵੰਦਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਸਾਡੇ ਹਸਪਤਾਲ 'ਚ 24 ਘੰਟੇ ਮੈਡੀਕਲ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਥੇਦਾਰ ਜੌਲੀ ਅਤੇ ਹੋਰਨਾਂ ਸਮੇਤ ਡੇਰਾ ਬਾਬਾ ਨਾਨਕ ਦੇ ਹੜ੍ਹ ਮਾਰੇ ਖੇਤਰ ਦਾ ਦੌਰਾ ਕੀ... ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਸੇਵਾ ਕਰ ਰਹੀਆਂ ਸੰਸਥਾਵਾਂ ਨੂੰ ਅਪੀਲ
Ad Position 24