11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਨਵਕਿਰਨ ਕੌਰ ਸੈਣੀ ਨੇ ਗਲੋਬਲ ਚਾਈਲਡ ਪ੍ਰੋਡਿਜੀ ਐਵਾਰਡ 2025 'ਚ ਵਿਲੱਖਣ ਸਨਮਾਨ ਪ੍ਰਾਪਤ ਕੀਤਾ

Ad Position 21
No active advertisement
ਅਜੀਤ ਡੈਸਕ 05-09-2025
ਗੁਰਦਾਸਪੁਰ, 4 ਸਤੰਬਰ (ਅਸ਼ੋਕ ਸ਼ਰਮਾ)-ਮਾਸਟਰ ਬਲਜੀਤ ਸਿੰਘ ਸਟੇਟ ਆਫ਼ ਬਾਡੀ ਵਾਸੀ ਗੁਨੋਪੁਰ ਦੀ ਪੁੱਤਰੀ ਨਵਕਿਰਨ ਸੈਣੀ ਨੇ 26 ਜੂਨ 2025 ਨੂੰ ਲੰਡਨ ਵਿਚ ਬਿ੍ਟਿਸ਼ ਸੰਸਦ ਦੇ ਹਾਊਸ ਆਫ ਕਾਮਨਜ਼ 'ਚ ਆਯੋਜਿਤ ਗਲੋਬਲ ਚਾਈਲਡ ਪ੍ਰੋਡਿਜੀ ਐਵਾਰਡਜ਼ 2025 'ਚ ਇਕ ਦੁਰਲੱਭ ਪ੍ਰਸੰਸਾ ਸਰਟੀਫਿਕੇਟ ਪ੍ਰਾਪਤ ਕਰਕੇ ਇਕ ਵਾਰ ਫਿਰ ਦੇਸ਼ ਦਾ ਮਾਣ ਵਧਾਇਆ ਹੈ | ਹਰ ਸਾਲ ਗਲੋਬਲ ਚਾਈਲਡ ਪ੍ਰੋਡਿਜੀ ਐਵਾਰਡ ਵਿਚ ਚੋਟੀ ਦੇ ਉਮੀਦਵਾਰ ਹਿੱਸਾ ਲੈਂਦੇ ਹਨ ਜੋ ਡੂੰਘੀ ਗਲੋਬਲ ਪ੍ਰਕਿਰਿਆ ਤੋਂ ਬਾਅਦ ਚੁਣੇ ਜਾਂਦੇ ਹਨ | ਹਾਲਾਂਕਿ ਇਹ ਸੂਚੀ ਦੁਨੀਆ ਭਰ ਦੇ ਕੱੁਝ ਪ੍ਰਤਿਭਾਸ਼ਾਲੀ ਦਿਮਾਗਾਂ ਦੀ ਨੁਮਾਇੰਦਗੀ ਕਰਦੀ ਹੈ | ਡਾ: ਨਵਕਿਰਨ ਦੀ ਹਿੰਮਤ ਤੇ ਜਨੂਨ ਨੇ ਜੱਜਾਂ ਨੂੰ ਇਨ੍ਹਾਂ ਪ੍ਰਭਾਵਿਤ ਕੀਤਾ ਕਿ ਉਸ ਨੂੰ ਵਿਸ਼ੇਸ਼ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ | ਉਸ ਦੀ ਇਸ ਪ੍ਰਾਪਤੀ ਨੇ ਵਿਸ਼ਵ ਮੰਚ 'ਤੇ ਡੂੰਘੀ ਛਾਪ ਛੱਡੀ ਹੈ ਤੇ ਉਸ ਦੀ ਕਹਾਣੀ ਪੇ੍ਰਰਨਾਦਾਇਕ ਹੈ | ਡਾ: ਨਵਕਿਰਨ ਕੌਰ ਦੀ ਪ੍ਰੋਫਾਈਲ ਨੂੰ ਅਧਿਕਾਰਿਤ ਗਲੋਬਲ ਚਾਈਲਡ ਪ੍ਰੋਡਿਜੀ ਐਵਾਰਡਜ਼ ਵੈੱਬਸਾਈਟ 'ਤੇ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਸ ਨਾਲ ਉਸ ਦੀ ਕਹਾਣੀ ਨੂੰ ਦੁਨੀਆ ਦੇ ਸਭ ਤੋਂ ਪੇ੍ਰਰਨਾਦਾਇਕ ਨੌਜਵਾਨ ਪ੍ਰਾਪਤੀਆਂ 'ਚ ਸਥਾਈ ਸਥਾਨ ਮਿਲੇਗਾ ਜੋ ਦੁਨੀਆ ਭਰ ਵਿਚ ਸੁਪਨੇ ਵੇਖਣ ਵਾਲਿਆਂ ਅਤੇ ਪਰਿਵਰਤਨ ਕਰਨ ਵਾਲਿਆਂ ਨੂੰ ਪ੍ਰੇਰਿਤ ਕਰਦੀ ਰਹੇਗੀ | ਆਪਣੇ ਦੂਜੇ ਅੰਤਰਰਾਸ਼ਟਰੀ ਸਨਮਾਨ ਨਾਲ ਨਵਕਿਰਨ ਕੌਰ ਉਮੀਦ, ਸਮਰਪਣ ਅਤੇ ਪੇ੍ਰਰਨਾ ਦੇ ਇਕ ਚਾਨਣ ਮੁਨਾਰੇ ਵਜੋਂ ਚਮਕੀ ਹੈ | ਡਾ: ਨਵਕਿਰਨ ਕੌਰ, ਅਧਿਆਪਕ ਬਲਜੀਤ ਸਿੰਘ (ਗੁੰਨੋਪੁਰ) ਸਟੇਟ ਅਵਾਰਡੀ ਦੀ ਬੇਟੀ ਹੈ, ਜਿਸ ਨੇ ਸਿੱਖਿਆ ਵਿਭਾਗ ਵਿਚ ਦਰਜਨਾਂ ਹੀ ਮਾਨ ਸਨਮਾਨ ਪ੍ਰਾਪਤ ਕੀਤੇ ਹਨ | ਇਸ ਸਮੇਂ ਡਾ: ਨਵਕਿਰਨ ਕੌਰ ਸੈਣੀ ਮਾਤਾ ਗੁਜਰੀ ਮੈਡੀਕਲ ਕਾਲਜ ਬਿਹਾਰ ਵਿਖੇ ਐਮ.ਬੀ.ਬੀ.ਐਸ ਚੌਥੇ ਸਾਲ ਦੀ ਪੜ੍ਹਾਈ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਸਰਕਾਰ ਨਾਲ ਮੀਟਿੰਗ 8 ਸਤੰਬਰ ਨੰੂ- ਕਾਮਰੇਡ ਸੈਣੀ ਅਗਲੀ ਖ਼ਬਰ ਸਯਨਾ ਪੱਥ ਫਾਊਾਡੇਸ਼ਨ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਿਹਤ ਸੇਵਾਵਾਂ ਕੀਤੀਆਂ ਪ੍ਰਦਾਨ
Ad Position 24