ਗੁਰਦਾਸਪੁਰ, 5 ਸਤੰਬਰ (ਪੰਕਜ ਸ਼ਰਮਾ)-ਸ਼ਿਵਾਲਿਕ ਗਰੁੱਪ ਆਫ਼ ਇੰਸਟੀਚਿਊਟ ਗੁਰਦਾਸਪੁਰ ਦੇ ਚੇਅਰਮੈਨ ਡਾ: ਸਤਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਐਸ.ਸੀ.ਈ.ਆਰ.ਟੀ ਪੰਜਾਬ ਵਲੋਂ ਡੀ.ਈ.ਐਲ.ਐਡ ਸੈਸ਼ਨ 2025-27 ਲਈ ਦਾਖ਼ਲਾ ਪ੍ਰੀਖਿਆ 21 ਸਤੰਬਰ ਨੰੂ ਲਈ ਜਾ ਰਹੀ ਹੈ | ਇਸ ਪ੍ਰੀਖਿਆ ਲਈ ਆਨਲਾਈਨ ਰਜਿਸਟ੍ਰੇਸ਼ਨ ਅਰਜ਼ੀ ਫਾਰਮ ਭਰਨ, ਸੋਧ ਕਰਨ ਅਤੇ ਫ਼ੀਸ ਭਰਨ ਦੀ ਪ੍ਰਕਿਰਿਆ 28 ਅਗਸਤ ਤੋਂ 8 ਸਤੰਬਰ ਤੱਕ ਖੁੱਲ੍ਹੀ ਹੈ | ਉਮੀਦਵਾਰ 8 ਸਤੰਬਰ ਤੱਕ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਕਿਉਂਕਿ ਉਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਐਂਟਰੀ ਨਹੀਂ ਹੋਵੇਗੀ | ਡਾ: ਸੰਧੂ ਨੇ ਸਪਸ਼ਟ ਕੀਤਾ ਕਿ ਡੀ.ਈ.ਐਲ.ਐਡ ਕੋਰਸ ਵਿਚ ਦਾਖ਼ਲਾ ਸਿਰਫ਼ ਉਹੀ ਉਮੀਦਵਾਰ ਲੈ ਸਕਣਗੇ, ਜਿਹੜੇ ਦਾਖ਼ਲਾ ਪ੍ਰੀਖਿਆ ਵਿਚ ਸ਼ਾਮਿਲ ਹੋਣਗੇ | ਇਸ ਲਈ ਚਾਹਵਾਨ ਉਮੀਦਵਾਰਾਂ ਨੰੂ ਅਪੀਲ ਹੈ ਕਿ ਉਹ ਸਮੇਂ ਸਿਰ ਆਪਣਾ ਫਾਰਮ ਵੈੱਬ ਸਾਈਟ https://punjabdeledadmission.gndu.ac.in 'ਤੇ ਅਪਲਾਈ ਕਰ ਲੈਣ | ਉਨ੍ਹਾਂ ਦੱਸਿਆ ਕਿ ਸ਼ਿਵਾਲਿਕ ਗਰੁੱਪ ਵਲੋਂ ਵਿਦਿਆਰਥੀਆਂ ਲਈ ਹੈਲਪ ਡੈਸਕ ਦੀ ਸਥਾਪਨਾ ਕੀਤੀ ਗਈ ਹੈ, ਜਿਹੜੇ ਵਿਦਿਆਰਥੀ ਆਨਲਾਈਨ ਫਾਰਮ ਭਰਨ, ਫ਼ੀਸ ਜਮਾ ਕਰਨ ਜਾਂ ਕਿਸੇ ਹੋਰ ਤਕਨੀਕੀ ਸਮੱਸਿਆ ਕਾਰਨ ਪ੍ਰੇਸ਼ਾਨੀ ਮਹਿਸੂਸ ਕਰਦੇ ਹਨ, ਉਹ ਤਿ੍ਮੋ ਰੋਡ ਨਵਾਂ ਸੰਤ ਨਗਰ ਗੁਰਦਾਸਪੁਰ ਸਥਿਤ ਕਾਲਜ ਕੈਂਪਸ ਵਿਖੇ ਸਟਾਫ਼ ਮੈਂਬਰਾਂ ਤੋਂ ਸਹਾਇਤਾ ਲੈ ਸਕਦੇ ਹਨ |