16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਵਿਧਾਇਕ ਪਾਹੜਾ ਦੇ ਯਤਨਾਂ ਸਦਕਾ ਮਨੀਮਹੇਸ਼ ਯਾਤਰਾ ਦੌਰਾਨ ਮਾਰੇ ਗਏ ਨੌਜਵਾਨ ਦੀ ਮਿ੍ਤਕ ਦੇਹ ਪਰਿਵਾਰ ਤੱਕ ਪਹੁੰਚੀ

Ad Position 21
No active advertisement
ਅਜੀਤ ਡੈਸਕ 06-09-2025
ਗੁਰਦਾਸਪੁਰ, 5 ਸਤੰਬਰ (ਗੁਰਪ੍ਰਤਾਪ ਸਿੰਘ)-ਮਨੀਮਹੇਸ਼ ਯਾਤਰਾ ਦੌਰਾਨ ਗੁਰਦਾਸਪੁਰ ਸ਼ਹਿਰ ਨਾਲ ਸਬੰਧਿਤ 26 ਸਾਲਾ ਅਨਮੋਲ ਦੀ ਆਕਸੀਜਨ ਦੀ ਘਾਟ ਕਾਰਨ ਮੌਤ ਹੋ ਗਈ ਸੀ | ਪਰ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਪੈ ਰਹੇ ਮੀਂਹ, ਮੌਸਮ ਦੀ ਖਰਾਬੀ ਅਤੇ ਰਸਤੇ ਟੁੱਟਣ ਕਾਰਨ ਉਸ ਦੀ ਮਿ੍ਤਕ ਦੇਹ ਗੁਰਦਾਸਪੁਰ ਲਿਆਉਣ ਵਿਚ ਬਹੁਤ ਸਾਰੀਆਂ ਕਠਿਨਾਈਆਂ ਆ ਰਹੀਆਂ ਸਨ | ਪਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਦਕਾ ਮਿ੍ਤਕ ਅਨਮੋਲ ਦੀ ਦੇਹ ਗੁਰਦਾਸਪੁਰ ਪਹੁੰਚੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਪਾਹੜਾ ਨੇ ਦੱਸਿਆ ਕਿ ਇਹ ਦੁੱਖਦਾਈ ਖਬਰ ਮਿਲਣ ਤੋਂ ਬਾਅਦ ਉਨ੍ਹਾਂ ਵਲੋਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖ, ਵਿਧਾਇਕ ਨੀਰਜ ਨਈਅਰ, ਡਿਪਟੀ ਕਮਿਸ਼ਨਰ ਚੰਬਾ ਅਤੇ ਹੋਰ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਸੀ | ਜਿਸ ਤੋਂ ਬਾਅਦ ਅਨਮੋਲ, ਹੁਸ਼ਿਆਰਪੁਰ ਦੇ ਹਰਵਿੰਦਰ ਕੁਮਾਰ ਰਾਣਾ, ਬਰਨਾਲਾ ਦੇ ਤਰਸੇਮ ਲਾਲ ਤੇ ਪਠਾਨਕੋਟ ਦੇ ਇਕ ਨੌਜਵਾਨ ਦਾ ਮਿ੍ਤਕ ਸਰੀਰ ਚੰਬਾ ਦੀ ਹੈਲੀਕਾਪਟਰ ਰਾਹੀਂ ਸਿੱਧਾ ਪਠਾਨਕੋਟ ਲਿਆਂਦਾ ਗਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਗੁਰਮੀਤ ਸਿੰਘ ਪਾਹੜਾ ਵਲੋਂ ਅਨਮੋਲ ਦੀ ਮਿ੍ਤਕ ਦੇਹ ਨੰੂ ਪਰਿਵਾਰ ਨੰੂ ਸੌਂਪ ਦਿੱਤਾ ਹੈ | ਉਨ੍ਹਾਂ ਵਲੋਂ ਇਨ੍ਹਾਂ ਸਾਰੇ ਪਰਿਵਾਰਾਂ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਮਿ੍ਤਕਾਂ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ | ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਪੂਰਾ ਦੇਸ਼ ਇਨ੍ਹਾਂ ਪਰਿਵਾਰਾਂ ਦੇ ਨਾਲ ਖੜਾ ਹੈ |
Ad Position 22
No active advertisement
ਪਿਛਲੀ ਖ਼ਬਰ ਡੀ.ਈ.ਐਲ.ਐਡ ਸੈਸ਼ਨ 2025-27 ਲਈ ਦਾਖ਼ਲਾ ਪ੍ਰੀਖਿਆ 21 ਨੰੂ ਅਗਲੀ ਖ਼ਬਰ ਪਿੰਡ ਚਾਵਾ ਤੇ ਨਵਾਂ ਨੌਸ਼ਹਿਰਾ ਦੇ ਸ੍ਰੀ ਰਾਮ ਮੰਦਰ ਵਿਖੇ ਸ੍ਰੀ ਰਾਧਾ ਅਸ਼ਟਮੀ ਸ਼ਰਧਾ ਪੂਰਵਕ ਮਨਾਈ
Ad Position 24