16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਸ੍ਰੀ ਸਨਾਤਨ ਧਰਮ ਸਭਾ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 06-09-2025
ਸ਼ਾਹਪੁਰ ਕੰਢੀ, 5 ਸਤੰਬਰ (ਰਣਜੀਤ ਸਿੰਘ)-ਸ੍ਰੀ ਸਨਾਤਨ ਧਰਮ ਸਭਾ ਸ਼ਾਹਪੁਰ ਕੰਢੀ ਟਾਊਨਸ਼ਿਪ ਦੀ ਮੀਟਿੰਗ ਪ੍ਰਧਾਨ ਸ਼ਿਵ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਸਥਾਨਿਕ ਲਕਛਮੀ ਨਰਾਇਣ ਮੰਦਿਰ ਵਿਚ ਹੋਈ | ਜਿਸ ਦੀ ਜਾਣਕਾਰੀ ਦਿੰਦੇ ਹੋਏ ਜਰਨਲ ਸਕੱਤਰ ਸੁਰਜੀਤ ਸਿੰਘ ਅਤੇ ਸੁਮੇਸ਼ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਵਿਚ ਸਪਤਾਹਿਕ ਭਾਗਵਤ ਕਥਾ ਕਰਵਾਉਣ ਦਾ ਫੈਸਲਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ 15 ਸਤੰਬਰ ਤੋਂ 21 ਸਤੰਬਰ ਤੱਕ ਸਥਾਨਿਕ ਲਕਛਮੀ ਨਰਾਇਣ ਮੰਦਿਰ ਵਿਖੇ ਅਯੁੱਧਿਆ ਤੋਂ ਆਏ ਸ਼ਿਵਮ ਮਹਾਰਾਜ ਸ੍ਰੀ ਭਾਗਵਤ ਕਥਾ ਨਾਲ ਸੰਗਤਾਂ ਨੰੂ ਨਿਹਾਲ ਕਰਨਗੇ | 14 ਸਤੰਬਰ ਨੰੂ ਵਿਸ਼ਾਲ ਕਲਸ਼ ਯਾਤਰਾ ਕੱਢੀ ਜਾਵੇਗੀ | ਇਸ ਮੀਟਿੰਗ ਵਿਚ ਸੁਰਿੰਦਰ ਮਿਨਹਾਸ ਬਿੱਟੂ, ਮਨੋਜ ਕੁਮਾਰ, ਓਮ ਪ੍ਰਕਾਸ਼, ਸੋਮ ਰਾਜ, ਰਿਸ਼ਵ ਕਪੂਰ, ਜਤਿਨ ਮਹਿਤਾ, ਦੇਸ ਰਾਜ, ਰਾਕੇਸ਼ ਕੁਮਾਰ, ਅਸ਼ਵਨੀ ਸ਼ਰਮਾ, ਮੇਜਰ ਸਿੰਘ, ਪ੍ਰੇਮ ਕੁਮਾਰ, ਸੁਰਿੰਦਰ ਕੋਹਲੀ, ਕੁਲਦੀਪ ਕੁਮਾਰ, ਬਾਬਾ ਪਵਨ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਮਿਆਲ ਤੋਂ ਕੋਹਲੀਆਂ ਦੀ ਮੁੱਖ ਸੜਕ 'ਤੇ ਹੜ੍ਹ ਨਾਲ ਪਏ ਪਾੜ ਨੂੰ ਪੂਰਨ ਦੀ ਉੱਠੀ ਮੰਗ ਅਗਲੀ ਖ਼ਬਰ ਅਧਿਆਪਕ ਦਿਵਸ 'ਤੇ ਹੜ੍ਹ ਪ੍ਰਭਾਵਿਤਾਂ ਲਈ 1 ਲੱਖ 1 ਹਜ਼ਾਰ ਰੁਪਏ ਦਾ ਡਰਾਫ਼ਟ ਸਹਾਇਕ ਕਮਿਸ਼ਨਰ ਨੂੰ ਕੀਤਾ ਭੇਟ
Ad Position 24