16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਐਸ.ਡੀ.ਐਮ. ਧਾਰਕਲਾਂ ਨੇ ਖਰਾਬ ਹੋਈਆਂ ਫਸਲਾਂ ਦਾ ਲਿਆ ਜਾਇਜ਼ਾ

Ad Position 21
No active advertisement
ਅਜੀਤ ਡੈਸਕ 06-09-2025
ਸ਼ਾਹਪੁਰ ਕੰਢੀ, 5 ਸਤੰਬਰ (ਰਣਜੀਤ ਸਿੰਘ)-ਰਾਵੀ ਦਰਿਆ ਦੀ ਮਾਰ ਹੇਠ ਆਏ ਕੰਢੀ ਇਲਾਕੇ ਪਿੰਡ ਮੱਟੀ, ਡੂੰਘ, ਕੋਟ ਆਦਿ ਦੀਆਂ ਹੜ੍ਹਾਂ ਨਾਲ ਹੋਈਆਂ ਖਰਾਬ ਫਸਲਾਂ ਦਾ ਜਾਇਜ਼ਾ ਲੈਣ ਲਈ ਐਸ.ਡੀ.ਐਮ. ਧਾਰਕਲਾਂ ਮੇਜਰ ਸੁਮਿਤ ਮੂਧ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਪਹੁੰਚੇ | ਉਨ੍ਹਾਂ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਕਿਸਾਨਾਂ ਕੋਲੋਂ ਪੂਰੀ ਸਥਿਤੀ ਦੀ ਜਾਣਕਾਰੀ ਹਾਸਲ ਕੀਤੀ ਅਤੇ ਅਧਿਕਾਰੀਆਂ ਨੰੂ ਜਲਦ ਹੀ ਸਰਵੇਖਣ ਪੂਰਾ ਕਰਨ ਦੇ ਆਦੇਸ਼ ਦਿੱਤੇ | ਉਨ੍ਹਾਂ ਦੱਸਿਆ ਕਿ ਜ਼ਿਆਦਾ ਮੀਂਹ ਪੈਣ ਕਾਰਨ ਕਈ ਪਿੰਡਾਂ ਦੀਆਂ ਸੜਕਾਂ ਨੰੂ ਭਾਰੀ ਨੁਕਸਾਨ ਹੋਇਆ ਹੈ | ਉਹ ਪਿੰਡ-ਪਿੰਡ ਜਾ ਕੇ ਜਾਂਚ ਪੜਤਾਲ ਕਰ ਰਹੇ ਹਨ | ਉਨ੍ਹਾਂ ਰਾਵੀ ਦਰਿਆ ਦੇ ਕੰਢੇ ਵੱਸੇ ਗੁੱਜਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ | ਉਨ੍ਹਾਂ ਗੁੱਜਰਾਂ ਨੰੂ ਉੱਚੀਆਂ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ | ਇਸ ਮੌਕੇ ਪਿੰਡ ਮੱਟੀ ਦੀ ਸਰਪੰਚ ਪੂਨਮ, ਸੁਰਿੰਦਰ ਕੁਮਾਰ, ਪ੍ਰੀਤਮ ਸਿੰਘ, ਸਰਪੰਚ ਬਲਕਾਰ ਸਿੰਘ ਪਠਾਨੀਆ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਮਿਆਲ ਤੋਂ ਕੋਹਲੀਆਂ ਦੀ ਮੁੱਖ ਸੜਕ 'ਤੇ ਹੜ੍ਹ ਨਾਲ ਪਏ ਪਾੜ ਨੂੰ ਪੂਰਨ ਦੀ ਉੱਠੀ ਮੰਗ ਅਗਲੀ ਖ਼ਬਰ ਬਮਿਆਲ ਤੋਂ ਕੋਹਲੀਆਂ ਦੀ ਮੁੱਖ ਸੜਕ 'ਤੇ ਹੜ੍ਹ ਨਾਲ ਪਏ ਪਾੜ ਨੂੰ ਪੂਰਨ ਦੀ ਉੱਠੀ ਮੰਗ
Ad Position 24