16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪੰਜ ਮੈਂਬਰੀ ਭਰਤੀ ਕਮੇਟੀ ਵਲੋਂ ਜਥੇਦਾਰ ਅਮਰੀਕ ਸਿੰਘ ਖਲੀਲਪੁਰ ਤੇ ਮਨਮੋਹਨ ਸਿੰਘ ਪੱਖੋਕੇ ਪਠਾਨਕੋਟ ਦੇ ਅਬਜ਼ਰਵਰ ਨਿਯੁਕਤ

Ad Position 21
No active advertisement
ਅਜੀਤ ਡੈਸਕ 06-09-2025
ਡੇਰਾ ਬਾਬਾ ਨਾਨਕ, 5 ਸਤੰਬਰ (ਹੀਰਾ ਸਿੰਘ ਮਾਂਗਟ)-ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਥਾਪੀ 5 ਮੈਂਬਰੀ ਭਰਤੀ ਕਮੇਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਵਲੋਂ ਜਥੇਦਾਰ ਅਮਰੀਕ ਸਿੰਘ ਖਲੀਲਪੁਰ ਤੇ ਸਾਬਕਾ ਚੇਅਰਮੈਨ ਮਨਮੋਹਨ ਸਿੰਘ ਪੱਖੋਕੇ ਨੂੰ ਜ਼ਿਲ੍ਹਾ ਪਠਾਨਕੋਟ ਦੇ ਅਬਜਰਵਰ ਨਿਯੁਕਤ ਕਰਨ 'ਤੇ ਉਨ੍ਹਾਂ ਵਲੋਂ 5 ਮੈਂਬਰੀ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ, ਸਾਬਕਾ ਮੰਤਰੀ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਪੰਥਕ ਆਗੂਆਂ ਵਲੋਂ ਲਗਾਈ ਗਈ ਇਸ ਸੇਵਾ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ | ਸੀਨੀਅਰ ਅਕਾਲੀ ਆਗੂ ਜਥੇਦਾਰ ਅਮਰੀਕ ਸਿੰਘ ਖਲੀਲਪੁਰ ਜੋ ਪਹਿਲਾਂ ਵੀ ਕਈ ਵਾਰ ਵਰਕਿੰਗ ਕਮੇਟੀ ਮੈਂਬਰ ਰਹਿ ਚੁੱਕੇ ਹਨ, ਜਦਕਿ ਚੇਅਰਮੈਨ ਮਨਮੋਹਨ ਸਿੰਘ ਪੱਖੋਕੇ ਜਿੱਥੇ ਅਕਾਲੀ ਸਰਕਾਰ ਦੌਰਾਨ ਚੇਅਰਮੈਨ ਦਾ ਅਹੁਦਾ ਨਿਭਾਅ ਚੁੱਕੇ ਹਨ, ਉਥੇ ਹੀ ਉਹ ਡਾਇਰੈਕਟਰ ਸਟੇਟ ਐਗਰੀਕਲਚਰ ਤੇ ਕਰੈਸ਼ਰ ਯੂਨੀਅਨ ਪਠਾਨਕੋਟ ਦੇ ਆਗੂ ਵਜੋਂ ਵੀ ਕਈ ਵਾਰ ਵਧੀਆ ਸੇਵਾਵਾਂ ਨਿਭਾਅ ਚੁੱਕੇ ਹਨ | ਉਨ੍ਹਾਂ ਦੇ ਅਬਜਰਵਰ ਲੱਗਣ ਨਾਲ ਅਕਾਲੀ ਦਲ ਨੂੰ ਪਠਾਨਕੋਟ ਵਿਚ ਭਾਰੀ ਬਲ ਮਿਲ ਸਕਦਾ ਹੈ | ਇਸ ਮੌਕੇ ਮੱਖਣ ਸਿੰਘ ਸੈਕਟਰੀ ਜੌੜੀਆਂ, ਮਨਜੀਤ ਸਿੰਘ ਮੋਹਲੋਵਾਲੀ, ਇੰਸ. ਬਖਸੀਸ ਸਿੰਘ, ਕੁਲਬੀਰ ਸਿੰਘ ਮੱਲ੍ਹੀ, ਕਰਨੈਲ ਸਿੰਘ ਡੇਰਾ ਬਾਬਾ ਨਾਨਕ, ਬਲਬੀਰ ਸਿੰਘ ਰੱਤਾ, ਸਤਿੰਦਰ ਸਿੰਘ ਖਲੀਲਪੁਰ, ਸੰਤੋਖ਼ ਸਿੰਘ ਜੱਜ, ਅਮਰੀਕ ਸਿੰਘ ਧਰਮਬਾਦ, ਸਵਿੰਦਰ ਸਿੰਘ ਮਹਿਤਾ, ਨਿਸ਼ਾਨ ਸਿੰਘ ਹਵੇਲੀਆਂ, ਰਤਨ ਸਿੰਘ ਵਾਹਲਾ, ਹਰਦੀਪ ਸਿੰਘ ਭਗਠਾਣਾ ਬੋਹੜਾਂਵਾਲਾ, ਸਤਪਾਲ ਪੱਖੋਕੇ, ਦਰਸ਼ਨ ਸਿੰਘ ਕਾਹਲਾਂਵਾਲੀ, ਮੇਜਰ ਸਿੰਘ ਮੰਗੀਆਂ, ਮੰਗਵਿੰਦਰ ਸਿੰਘ ਮੰਗੀਆਂ, ਰਤਨ ਸਿੰਘ ਮੋਹਲੋਵਾਲੀ, ਨਿਸ਼ਾਨ ਸਿੰਘ ਮਾਨ, ਸੂਬੇਦਾਰ ਗੁਰਦੀਸ਼ ਸਿੰਘ ਕੋਠਾ, ਜਗੀਰ ਸਿੰਘ ਰੱਤਾ, ਨਰੇਸ਼ ਖ਼ੁਸ਼ਹਾਲਪੁਰ, ਇੰਸ. ਅਵਤਾਰ ਸਿੰਘ ਡੇਰਾ ਬਾਬਾ ਨਾਨਕ, ਸਤਵਿੰਦਰ ਸਿੰਘ ਕਠਿਆਲਾ, ਰਣਧੀਰ ਸਿੰਘ ਤਲਵੰਡੀ ਰਾਮਾ, ਗੁਰਮੇਜ ਸਿੰਘ ਸ਼ਾਹਪੁਰ ਜਾਜਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੀ ਸਲਾਮਤੀ ਲਈ ਅਰਦਾਸ ਅਗਲੀ ਖ਼ਬਰ ਸ੍ਰੀ ਬ੍ਰਾਹਮਣ ਸਭਾ ਨੇ ਵੱਡੀ ਮਾਤਰਾ 'ਚ ਖਾਣ-ਪੀਣ ਦੀਆਂ ਚੀਜ਼ਾਂ, ਕੱਪੜੇ ਅਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ
Ad Position 24