16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਦਾਨੀ ਸੱਜਣ ਜਾਂਚ-ਪਰਖ ਕੇ ਹੀ ਸਹਾਇਤਾ ਕਰਨ- ਬਾਬਾ ਬੇਦੀ, ਸ਼ਾਮਪੁਰਾ

Ad Position 21
No active advertisement
ਅਜੀਤ ਡੈਸਕ 06-09-2025
ਬਟਾਲਾ, 5 ਸਤੰਬਰ (ਸਤਿੰਦਰ ਸਿੰਘ)-ਪੰਜਾਬ ਦੇ ਬਹੁਤਾਤ ਖੇਤਰਾਂ 'ਚ ਦਰਿਆਵਾਂ ਦੀ ਮਾਰ ਨਾਲ ਲੱਖਾਂ ਏਕੜ ਫ਼ਸਲ ਬਰਬਾਦ ਹੋ ਗਈ ਹੈ, ਤਕਰੀਬਨ 1500 ਪਿੰਡ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਆਉਣ ਨਾਲ ਜਾਨੀ-ਮਾਲੀ ਨੁਕਸਾਨ ਬਹੁਤ ਹੋਇਆ ਹੈ | ਬਾਬਾ ਸੁਖਦੀਪ ਸਿੰਘ ਬੇਦੀ ਅੰਸ-ਬੰਸ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਉੱਘੇ ਸਮਾਜ ਸੇਵੀ ਸ: ਰੁਪਿੰਦਰ ਸਿੰਘ ਸ਼ਾਮਪੁਰਾ (ਚੇਅਰਮੈਨ) ਨਾਨਕ-ਸਾਈਾ ਫਾਉਂਡੇਸ਼ਨ ਸ੍ਰੀ ਹਜ਼ੂਰ ਸਾਹਿਬ (ਮਹਾਂਰਾਸ਼ਟਰ) ਨੇ ਕਿਹਾ ਕਿ ਪੰਜਾਬ ਭਰ ਤੋਂ ਇਲਾਵਾ ਚੰਡੀਗੜ੍ਹ, ਹਰਿਆਣਾ, ਦਿੱਲੀ ਤੱਕ ਤੋਂ ਸੰਗਤਾਂ, ਸਮਾਜ ਸੇਵੀ ਜਥੇਬੰਦੀਆਂ, ਸੰਤ-ਮਹਾਂਪੁਰਖ ਵੱਡੀ ਗਿਣਤੀ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਦਿਨ-ਰਾਤ ਸੇਵਾਵਾਂ ਨਿਭਾਅ ਰਹੇ ਹਨ | ਬਾਬਾ ਬੇਦੀ ਅਤੇ ਸ: ਸ਼ਾਮਪੁਰਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕਾਫ਼ੀ ਦਿਨਾਂ ਤੋਂ ਸੇਵਾ ਕਾਰਜਾਂ ਵਿਚ ਜੁਟੇ ਹੋਏ ਹਨ | ਦੇਖਣ ਵਿਚ ਆ ਰਿਹਾ ਹੈ ਕਿ ਕੁਝ ਲੋਕ ਸਾਮਾਨ ਇਕਤਰ ਕਰਨ 'ਚ ਲੱਗੇ ਹੋਏ ਹਨ | ਇਸ ਲਈ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਦਾਨੀ ਸੱਜਣ ਆਪ ਘਰ-ਘਰ ਜਾ ਕੇ ਹਾਲਾਤ ਦੇਖ ਕੇ, ਫਿਰ ਸਹਾਇਤਾ ਕਰਨ ਤਾਂ ਕਿ ਦਸਾਂ ਨਹੁੰਆਂ ਦੀ ਕਿਰਤ ਸਹੀ ਜਗ੍ਹਾ 'ਤੇ ਲੱਗ ਸਕੇ | ਇਸ ਮੌਕੇ ਸ: ਮਨਬੀਰ ਸਿੰਘ ਰੰਧਾਵਾ (ਮੀਤ ਪ੍ਰਧਾਨ) ਆੜ੍ਹਤੀ ਯੂਨੀਅਨ ਪੰਜਾਬ, ਗੁਰਭਿੰਦਰ ਸਿੰਘ ਸ਼ਾਹ ਉੱਘੇ ਕਾਰੋਬਾਰੀ ਸਮਾਜ ਸੇਵਕ ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਸੁਰਿੰਦਰ ਸਿੰਘ ਸੋਢੀ ਸ਼ਾਸਤਰੀ ਨਗਰ, ਹਰਪਾਲ ਸਿੰਘ ਖਾਨਫੱਤਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਆਈ.ਏ.ਐੱਸ. ਅਧਿਕਾਰੀ ਗੁਰਕਿਰਤ ਕਿ੍ਪਾਲ ਸਿੰਘ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰ... ਅਗਲੀ ਖ਼ਬਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੀ ਸਲਾਮਤੀ ਲਈ ਅਰਦਾਸ
Ad Position 24