23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸਾਬਕਾ ਸਰਪੰਚ ਨੰਬਰਦਾਰ ਸੰਤੋਖ ਸਿੰਘ ਨਿਕੋਸਰਾਂ ਨਮਿਤ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 07-09-2025
ਫ਼ਤਹਿਗੜ੍ਹ ਚੂੜੀਆਂ, 6 ਸਤੰਬਰ (ਅਵਤਾਰ ਸਿੰਘ ਰੰਧਾਵਾ)-ਇਲਾਕੇ ਦੀ ਮੰਨੀ, ਪ੍ਰਮੰਨੀ ਸ਼ਖ਼ਸੀਅਤ ਸਾਬਕਾ ਸਰਪੰਚ ਨੰਬਰਦਾਰ ਸੰਤੋਖ ਸਿੰਘ ਨਿਕੋਸਰਾਂ, ਜੋ ਕੁਝ ਦਿਨ ਪਹਿਲਾਂ ਆਪਣੀ ਸੰਸਾਰਕ ਯਾਤਰਾ ਭੋਗਦੇ ਹੋਏ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਨਿਕੋਸਰਾਂ ਵਿਖੇ ਪਾਏ ਗਏ | ਉਪਰੰਤ ਨਜ਼ਦੀਕੀ ਪਿੰਡ ਕਠਿਆਲਾ ਦੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਹਜ਼ੂਰੀ ਰਾਗੀ ਭਾਈ ਜਸਵਿੰਦਰ ਸਿੰਘ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਜਥੇ ਨੇ ਗੁਰਬਾਣੀ ਦੇ ਕੀਰਤਨ ਦੁਆਰਾ ਹਾਜ਼ਰੀ ਲਵਾਈ ਅਤੇ ਉਨ੍ਹਾਂ ਨੇ ਕਥਾ ਵਿਖਿਆਨ ਰਾਹੀਂ ਦਰਸਾਇਆ ਕਿ ਮੌਤ ਇਕ ਅਟੱਲ ਸੱਚਾਈ ਹੈ, ਜੋ ਪ੍ਰਾਣੀ ਵੀ ਇਸ ਸੰਸਾਰ 'ਤੇ ਆਇਆ ਹੈ, ਉਸ ਨੇ ਇਕ ਨਾ ਇਕ ਦਿਨ ਕੂਚ ਕਰ ਜਾਣਾ ਹੈ | ਇਸ ਮੌਕੇ ਅੰਤਿਮ ਅਰਦਾਸ ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ਵਿਚ ਉਚੇਚੇ ਤੌਰ 'ਤੇ ਹਾਜ਼ਰੀ ਭਰ ਕੇ ਸਾਬਕਾ ਕੈਬਨਿਟ ਮੰਤਰੀ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ, ਸਾ. ਕੈਬਨਿਟ ਮੰਤਰੀ ਸੁੱਚਾ ਸਿੰਘ ਛੋਟੇਪੁਰ, ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਸ਼੍ਰੋਮਣੀ ਕਮੇਟੀ ਮੈਂਬਰ, ਜਥੇ. ਗੁਰਵਿੰਦਰ ਸਿੰਘ ਸ਼ਾਮਪੁਰਾ, ਮੈਨੇਜਰ ਰਣਜੋਧ ਸਿੰਘ, ਜਥੇ. ਮਨਮੋਹਨ ਸਿੰਘ ਪੱਖੋਕੇ ਸਮੇਤ ਹੋਰਨਾਂ ਨੇ ਸਵਰਗੀ ਨੰਬਰਦਾਰ ਸੰਤੋਖ ਸਿੰਘ ਦੇ ਜੀਵਨ ਕਾਲ ਉੱਪਰ ਗੱਲਬਾਤ ਕਰਦਿਆਂ ਦੱਸਿਆ ਕਿ ਸੰਤੋਖ ਸਿੰਘ ਸਮਾਜ ਸੇਵੀ ਅਤੇ ਸਮਾਜ ਵਿਚ ਚੰਗਾ ਰੁਤਬਾ ਰੱਖਣ ਵਾਲੇ ਵਿਅਕਤੀ ਸਨ, ਜਿਨਾਂ ਨੇ ਨੰਬਰਦਾਰੀ ਤੇ ਕਰੀਬ 3 ਦਹਾਕੇ ਸਰਪੰਚੀ ਦੀ ਸੇਵਾ ਰਾਹੀਂ ਲੋੜਵੰਦਾਂ ਦੀ ਸਹਾਇਤਾ ਕੀਤੀ | ਉਨ੍ਹਾਂ ਦੱਸਿਆ ਕਿ ਇਸ ਸਰਦੇ-ਪੁੱਜਦੇ ਪਰਿਵਾਰ ਨੇ ਪਿਛਲੇ ਲੰਮੇ ਸਮੇਂ ਤੋਂ ਲੈ ਕੇ ਹੁਣ ਤੱਕ ਚੰਗੇ ਸਮਾਜ ਸੇਵੀ ਦੀ ਤਰ੍ਹਾਂ ਵੱਡਾ ਯੋਗਦਾਨ ਪਾਇਆ ਹੈ ਅਤੇ ਹਰ ਦੁੱਖ-ਸੁੱਖ ਦੀ ਘੜੀ ਵਿਚ ਲੋਕਾਂ ਦੇ ਨਾਲ ਖੜਦੇ ਹਨ | ਇਸ ਮੌਕੇ ਸਵਰਗੀ ਸੰਤੋਖ ਸਿੰਘ ਦੇ ਸਪੁੱਤਰਾਂ ਅਮਨਦੀਪ ਸਿੰਘ ਨਿਊਜ਼ੀਲੈਂਡ, ਗੁਰਪ੍ਰਤਾਪ ਸਿੰਘ ਨਿਕੋਸਰਾਂ ਅਤੇ ਜਸਪ੍ਰਤਾਪ ਸਿੰਘ ਕੈਨੇਡਾ ਸਮੇਤ ਸਮੁੱਚੇ ਪਰਿਵਾਰ ਨਾਲ ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਜਸਵੰਤ ਸਿੰਘ ਨਿਊਜ਼ੀਲੈਂਡ, ਜਥੇਦਾਰ ਅਮਰੀਕ ਸਿੰਘ ਖਲੀਲਪੁਰ, ਇੰਜੀਨੀਅਰ ਨਵਜੋਤ ਸਿੰਘ, ਜਥੇ. ਗੁਰਨੇਕ ਸਿੰਘ ਥੋਬਾ, ਸੁਰਿੰਦਰਜੀਤ ਸਿੰਘ ਯੂ.ਕੇ., ਰਾਜ ਕੁਮਾਰ ਸਿੰਘ ਭੋਲੇਕੇ, ਜਤਿੰਦਰ ਕੁਮਾਰ ਬੋਵੀ, ਸਾਬਕਾ ਸੰਮਤੀ ਮੈਂਬਰ ਰਣਧੀਰ ਸਿੰਘ ਤਲਵੰਡੀ ਰਾਮਾ, ਨਵਜੋਤ ਸਿੰਘ ਰੰਧਾਵਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਅਮਰਜੀਤ ਸਿੰਘ ਝੰਗੀ, ਈ.ਟੀ.ਓ. ਇੰਦਰਬੀਰ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ ਨਿਕੋਸਰਾਂ, ਕਥਾਵਾਚਕ ਰਜਿੰਦਰ ਸਿੰਘ ਤੇਜਾ, ਮਾ. ਸਤਨਾਮ ਸਿੰਘ ਵੀਲ੍ਹਾ, ਅਮਰੀਕ ਸਿੰਘ ਠੇਠਰਕੇ, ਸਤਵਿੰਦਰ ਸਿੰਘ ਖਲੀਲਪੁਰ, ਕੁਲਦੀਪ ਸਿੰਘ ਖੋਖਰ, ਗੁਰਬਚਨ ਸਿੰਘ ਭੁੱਲਰ, ਕਰਨੈਲ ਸਿੰਘ ਦੋਦੀਆ, ਬਲਜੀਤ ਸਿੰਘ ਪੱਖੋਕੇ, ਸਤਨਾਮ ਸਿੰਘ ਪੱਖੋਕੇ, ਮਾ. ਜਸਵੰਤ ਸਿੰਘ, ਸੁਖਦੇਵ ਸਿੰਘ, ਮਾ. ਸੁਰਜੀਤ ਸਿੰਘ ਨੰਦਿਆਂਵਾਲ, ਸੁਖਦੇਵ ਸਿੰਘ ਪਿੰਚੂ, ਨੰਬਰਦਾਰ ਤਰਸੇਮ ਸਿੰਘ ਪੱਤੀ ਤਲਵੰਡੀ ਰਾਮਾ, ਐੱਸ.ਪੀ. ਪਟਵਾਰੀ, ਮਹਿੰਦਰ ਸਿੰਘ ਨਿਕੋਸਰਾਂ, ਰਜਵੰਤ ਸਿੰਘ ਬੰਟੀ, ਮਾ. ਬਲਦੇਵ ਸਿੰਘ ਮਾਲੇਵਾਲ ਆਦਿ ਵੱਡੀ ਗਿਣਤੀ ਵਿਚ ਸੱਜਣ ਸਨੇਹੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲਾਚੌਰ ਅੰਦਰ ਧੱਕੇਸ਼ਾਹੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਮੰਗੂਪੁਰ ਅਗਲੀ ਖ਼ਬਰ ਪਿੰਡ ਮੰਡਿਆਲਾ ਦੀ ਪੰਚਾਇਤ ਵਲੋਂ ਲੋੜਵੰਦ ਪਰਿਵਾਰਾਂ ਨੂੰ ਬਾਰਿਸ਼ ਤੋਂ ਬਚਾਉਣ ਲਈ ਤਰਪਾਲਾਂ ਵੰਡੀਆਂ
Ad Position 24