ਘਰੋਟਾ, 6 ਸਤੰਬਰ (ਸੰਜੀਵ ਗੁਪਤਾ)-ਸਿੱਧ ਮੰਦਰ ਗੁਗਾ ਮੇੜੀ ਘਰੋਟਾ ਤੇ ਕਸਬਾ ਵਾਸੀਆਂ ਦੇ ਸਾਂਝੇ ਸਹਿਯੋਗ ਸਦਕਾ ਹੜ੍ਹ ਪੀੜਤ 6 ਪਿੰਡਾਂ ਵਿਚ ਰਾਹਤ ਸਮੱਗਰੀ ਵੰਡੀ ਗਈ | ਪ੍ਰੋਗਰਾਮ ਦੀ ਅਗਵਾਈ ਸੇਵਾਦਾਰ ਰਮੇਸ਼ ਚੰਦਰ ਨੇ ਕੀਤੀ | ਪਿੰਡ ਝਬਕਰਾ, ਮਰਾੜਾ, ਮਕੌੜਾ, ਕਾਨਾ, ਟਾਂਡਾ, ਠੱਠੀ ਸਮੇਤ ਹੋਰਨਾਂ ਪਿੰਡਾਂ ਵਿਚ ਮੰਦਰ ਕਮੇਟੀ ਤੇ ਨੌਜਵਾਨਾਂ ਵਲੋਂ ਰਾਹਤ ਸਮੱਗਰੀ ਵੰਡਦਿਆਂ ਭਵਿੱਖ 'ਚ ਵੀ ਹੋਰ ਸਹਾਇਤਾ ਕਰਨ ਦਾ ਭਰੋਸਾ ਦਿੱਤਾ | ਸੇਵਾਦਾਰ ਰਮੇਸ਼ ਚੰਦਰ ਨੇ ਲੋਕਾਂ ਨੂੰ ਇਸ ਪ੍ਰਕਾਰ ਦੇ ਆਏ ਸੰਕਟਾਂ 'ਚ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਵੱਧ ਚੜ੍ਹ ਕੇ ਰਾਹਤ ਕੰਮਾਂ 'ਚ ਲੱਗਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪ੍ਰੇਮ ਕੁਮਾਰ, ਅਸ਼ੋਕ ਕੁਮਾਰ, ਰੋਹਿਤ ਕੁਮਾਰ, ਚੰਦਨ ਕੁਮਾਰ, ਕੁਸ਼ ਕੁਮਾਰ, ਬਲਵੀਰ, ਰਕੇਸ਼ ਕੁਮਾਰ, ਜੀਤ ਰਾਜ, ਸੰਜੀਵ ਕੁਮਾਰ, ਸ਼ੁਭਮ ਕੁਮਾਰ, ਸੰਦੀਪ ਕੁਮਾਰ, ਕਰਨ ਕੁਮਾਰ ਆਦਿ ਹਾਜ਼ਰ ਸਨ |