ਮਾਧੋਪੁਰ, 6 ਸਤੰਬਰ (ਮਹਿਰਾ)-ਹੜ੍ਹ ਦੀ ਸਥਿਤੀ 'ਚ ਆਪਣੇ ਇਲਾਕੇ ਦੇ ਲੋਕਾਂ ਨਾਲ ਖੜ੍ਹਦਿਆਂ ਸੀਨੀਅਰ ਕਾਂਗਰਸ ਆਗੂ ਅਤੇ ਸਮਾਜ ਸੇਵਕ ਹਰੀਸ਼ ਕੁਮਾਰ ਸੰਮਾ ਨੇ ਕਿਹਾ ਕਿ ਹਲਕਾ ਵਿਧਾਇਕ ਸੁਜਾਨਪੁਰ ਨਰੇਸ਼ ਪੁਰੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਪਹਿਰਾ ਦਿੰਦੇ ਹੋਏ ਮੇਰੀ ਅਤੇ ਮੇਰੀ ਟੀਮ ਵਲੋਂ ਲਗਾਤਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਿਨਾਂ ਕਿਸੇ ਭੇਦ ਭਾਵ ਅਤੇ ਬਿਨਾਂ ਕਿਸੇ ਸੁਆਰਥ ਦੇ ਸੇਵਾ ਕੀਤੀ ਜਾ ਰਹੀ ਹੈ ਤਾਂ ਕਿ ਹਲਕੇ ਦੇ ਲੋਕਾਂ ਤੱਕ ਲੋੜੀਂਦੀ ਹਰ ਤਰ੍ਹਾਂ ਦੀ ਮਦਦ ਪਹੁੰਚਾਈ ਜਾ ਸਕੇ | ਉਨ੍ਹਾਂ ਇਹ ਵੀ ਕਿਹਾ ਕਿ ਦਿਨ ਰਾਤ ਦੀ ਪ੍ਰਵਾਹ ਨਾ ਕਰਦੇ ਹੋਏ ਨਿਸ਼ਕਾਮ ਭਾਵਨਾ ਨਾਲ ਖ਼ੁਦ ਲੋਕਾਂ ਦੇ ਘਰਾਂ 'ਚ ਜਾ ਕੇ ਵਿਧਾਇਕ ਨਰੇਸ਼ ਪੁਰੀ ਅਤੇ ਉਨ੍ਹਾਂ ਦੀ ਟੀਮ ਲੋਕਾਂ ਦੀ ਸੇਵਾ ਕਰ ਰਹੀ ਹੈ | ਸੰਮਾ ਨੇ ਕਿਹਾ ਕਿ ਅੱਜ ਪਿੰਡ ਅਤੇਪਰ ਭੂਰਚੱਕ ਅਤੇ ਬੇੜੀਆਂ ਵਿਖੇ ਲੋਕਾਂ ਨੂੰ ਰਾਸ਼ਨ ਸਮੱਗਰੀ ਅਤੇ ਤਰਪਾਲਾਂ ਮੱਛਰਦਾਨੀਆਂ ਦੀ ਭੇਟ ਕੀਤੀਆਂ ਗਈਆਂ ਹਨ | ਇਸ ਮੌਕੇ ਅਵਨੀਤ ਬਿੰਦਰਾ ਦਿੱਲੀ, ਬਲਬੀਰ ਸਿੰਘ ਪੱਪੂ, ਸਾਬੀ, ਏ.ਐਸ.ਆਈ. ਜੀਤਾ ਅਤੇ ਹੋਰ ਵੀ ਟੀਮ ਮੈਂਬਰ ਮਜੂਦ ਸਨ |