ਸ਼ਾਹਪੁਰ ਕੰਢੀ, 6 ਸਤੰਬਰ (ਰਣਜੀਤ ਸਿੰਘ)-ਸਟੇਟ ਪੈਨਸ਼ਨਰਜ਼ ਵੈੱਲਫੇਅਰ ਆਰਗੇਨਾਈਜ਼ੇਸ਼ਨ ਦੀ ਮੀਟਿੰਗ ਪ੍ਰਧਾਨ ਦਰਸ਼ਨ ਲਾਲ ਤਤਿਆਲ ਦੀ ਪ੍ਰਧਾਨਗੀ ਹੇਠ ਐਸ. ਓ. ਹੋਸਟਲ ਮੁੱਖ ਦਫ਼ਤਰ ਸ਼ਾਹਪੁਰ ਕੰਢੀ ਟਾਊਨਸ਼ਿਪ ਵਿਖੇ ਹੋਈ, ਜਿਸ 'ਚ ਪੈਨਸ਼ਨਰਜ਼ ਦੀਆਂ ਮੰਗਾਂ ਤੇ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ 2.59 ਗੁਣਾਂਕ ਨਾਲ ਬੇਸਿਕ ਪੈਨਸ਼ਨ ਲਈ ਕੀਤੇ ਉਪਰਾਲੇ ਨੂੰ ਜਾਣਬੁੱਝ ਕੇ ਦੇਰੀ ਕਰ ਰਹੀ ਹੈ | ਸਥਾਨਕ ਦਫ਼ਤਰ ਵਿਚ ਪਖਾਨਿਆਂ ਦੀ ਹਾਲਤ ਸੁਧਾਰਨ, ਡੈਮ ਪ੍ਰਸ਼ਾਸਨ ਮੁੱਖ ਦਫ਼ਤਰ ਸਾਹਮਣੇ ਕੱਚੀ ਥਾਂ 'ਤੇ ਫ਼ਰਸ਼ ਪਵਾਉਣ ਦੀ ਉਨ੍ਹਾਂ ਮੰਗ ਕੀਤੀ | ਇਸ ਮੌਕੇ ਡੀ. ਐਨ. ਸਭਰਵਾਲ, ਸਤੀਸ਼ ਬੱਗਾ, ਯਸ਼ਪਾਲ ਧਾਮ, ਸ਼ੰਭੂ ਦੱਤ ਸ਼ਰਮਾ, ਅਸ਼ੋਕ ਕੁਮਾਰ, ਰਤਨ ਚੰਦ, ਸਵਿੰਦਰ ਸਿੰਘ, ਪ੍ਰੀਤਮ ਸਿੰਘ, ਰਘੁਵੀਰ ਸਿੰਘ, ਬਿਕਰਮ ਸਿੰਘ, ਸੁਰਿੰਦਰ ਕੁਮਾਰ, ਤਰਸੇਮ ਨਾਥ ਪ੍ਰਭਾਕਰ ਆਦਿ ਹਾਜ਼ਰ ਸਨ |