ਪਠਾਨਕੋਟ, 6 ਸਤੰਬਰ (ਸੰਧੂ)-ਹਿੰਦੂ ਸਿੱਖ ਏਕਤਾ ਕਲੱਬ ਵਲੋਂ ਰਾਮ ਲੀਲਾ ਗਰਾਊਾਡ ਵਿਖੇ ਕਰਵਾਏ ਜਾਣ ਵਾਲੇ 35ਵੇਂ ਸਾਲਾਨਾ ਜਾਗਰਣ ਤੇ ਮੇਲੇ ਲਈ ਗਾੜ੍ਹੀ ਅਹਾਤਾ ਚੌਕ ਤੋਂ ਚੇਅਰਮੈਨ ਐਸ. ਕੇ. ਪੁੰਜ ਤੇ ਲਾਈਫ਼ ਟਾਈਮ ਪ੍ਰਧਾਨ ਨਿਰਮਲ ਸਿੰਘ ਪੱਪੂ ਦੀ ਅਗਵਾਈ ਹੇਠ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ 'ਚ ਮਾਂ ਜਵਾਲਾ ਜੀ ਤੋਂ ਲਿਆਂਦੀ ਜੋਤ ਨੂੰ ਦੇਖਣ ਲਈ ਹਜ਼ਾਰਾਂ ਲੋਕ ਇਕੱਠੇ ਹੋਏ | ਪੂਜਾ ਤੋਂ ਬਾਅਦ ਸ਼ੋਭਾ ਯਾਤਰਾ ਗਾੜ੍ਹੀ ਅਹਾਤਾ ਚੌਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਲੰਘਦਾ ਹੋਇਆ ਜਾਗਰਣ ਸਥਲ ਰਾਮ-ਲੀਲ੍ਹਾ ਗਰਾਊਾਡ ਵਿਖੇ ਸਮਾਪਤ ਹੋਇਆ | ਸ਼ੋਭਾ ਯਾਤਰਾ 'ਚ ਇਨਕਲਾਬੀ ਰਾਸ਼ਟਰੀ ਸੰਤ ਆਚਾਰੀਆ ਸੰਜੇ ਮੁਨੀ, ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਦਪਿੰਦਰ ਸਿੰਘ ਅਰੋੜਾ, ਸੂਬਾ ਜਨਰਲ ਸਕੱਤਰ ਐਲ. ਆਰ. ਸੋਢੀ, ਸਾਬਕਾ ਵਿਧਾਇਕ ਅਸ਼ੋਕ ਸ਼ਰਮਾ, ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਗੁਪਤਾ, ਸਮੀਰ ਸ਼ਾਰਦਾ, ਮਨੋਜ ਅਰੋੜਾ, ਸੁਰਿੰਦਰ ਰਾਹੀ ਅਤੇ ਸ਼ਹਿਰ ਦੇ ਹੋਰ ਪਤਵੰਤੇ ਸ਼ਾਮਿਲ ਹੋਏ | ਇਸ ਮੌਕੇ ਜਨਰਲ ਸਕੱਤਰ ਵਿਜੇ ਚੋਪੜਾ, ਪ੍ਰੋਜੈਕਟ ਚੇਅਰਮੈਨ ਅਭਿਨੰਦਨ ਭੰਡਾਰੀ, ਸੀਨੀਅਰ ਵਾਈਸ ਚੇਅਰਮੈਨ ਐਡਵੋਕੇਟ ਰਵਿੰਦਰ ਠਾਕੁਰ, ਕੈਸ਼ੀਅਰ ਅਸ਼ਵਨੀ ਆਸ਼ੂ, ਸੀਨੀਅਰ ਮੀਤ ਪ੍ਰਧਾਨ ਰਾਜੀਵ ਮਹਾਜਨ ਕਾਲਾ, ਸੁਭਾਸ਼ ਚੰਦਰ, ਸੀਨੀਅਰ ਮੀਤ ਪ੍ਰਧਾਨ ਕੰਵਲਪ੍ਰੀਤ, ਅਕਸ਼ੇ ਅਗਰਵਾਲ, ਕਾਰਤਿਕ ਬਦੇਹਰਾ, ਸੰਜੀਵ ਅਗਰਵਾਲ, ਟੀ. ਜੋਤੀ ਸ਼ਰਮਾ, ਸੀ. ਏ. ਵਾਈਸ ਪ੍ਰਧਾਨ ਅਤੇ ਡੀ. ਗੁਲਸ਼ਨ ਕਲਸੀ, ਮਹਿੰਦਰ ਸਿੰਘ ਮਿੰਦਾ, ਸਾਹਿਲ, ਪੰਕਜ, ਸ਼ਮਸ਼ੇਰ ਸਿੰਘ ਗੁਲੇਰੀਆ, ਯਸ਼ਪਾਲ ਜੱਸਾ, ਸੁਜਾਲ ਸਿੰਘ, ਅਤੁਲ ਮਹਾਜਨ, ਰਾਜੀਵ ਮਹਿਤਾ, ਅਮਿਤ ਮਹਾਜਨ, ਚਾਂਦ ਆਦਿ ਹਾਜ਼ਰ ਸਨ |