23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸਰੀਰਕ ਸਿੱਖਿਆ ਅਧਿਆਪਕਾਂ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਅਧਿਆਪਕ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 07-09-2025
ਤਾਰਾਗੜ੍ਹ, 6 ਸਤੰਬਰ (ਸੋਹਨ ਲਾਲ)-ਅਧਿਆਪਕ ਦਿਵਸ ਮੌਕੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪਠਾਨਕੋਟ ਦੇ ਸਰੀਰਕ ਸਿੱਖਿਆ ਅਧਿਆਪਕਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ, ਦਵਾਈਆਂ, ਤਰਪਾਲ, ਛੱਤਰੀਆਂ ਆਦਿ ਵੰਡ ਕੇ ਅਧਿਆਪਕ ਦਿਵਸ ਮਨਾਇਆ | ਇਸ ਸੰਬੰਧ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ ਨੇ ਕਿਹਾ ਕਿ ਸਾਰੇ ਅਧਿਆਪਕਾਂ ਵਲੋਂ ਹਲਕਾ ਭੋਆ ਦੇ ਅੱਡਾ ਕੋਹਲੀਆਂ, ਮਾਖਨਪੁਰ ਪਿੰਡ, ਤਾਸ਼ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਦੁੱਖ ਸਾਂਝਾ ਕੀਤਾ ਤੇ ਉਨ੍ਹਾਂ ਨੂੰ ਰਾਸ਼ਨ, ਤਰਪਾਲ, ਛੱਤਰੀਆਂ ਆਦਿ ਦੇ ਕੇ ਉਨ੍ਹਾਂ ਦੀ ਮਦਦ ਕੀਤੀ | ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸਰੀਰਕ ਸਿੱਖਿਆ ਅਧਿਆਪਕਾਂ ਦੁਆਰਾ ਸਮੂਹਿਕ ਤੌਰ 'ਤੇ ਕੀਤਾ ਗਿਆ ਹੈ ਤੇ ਅਸੀਂ ਸਾਰੇ ਅਧਿਆਪਕ ਇਸ ਘੜੀ 'ਚ ਹੜ੍ਹ ਪ੍ਰਭਾਵਿਤਾਂ ਦੇ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ | ਇਸ ਮੌਕੇ ਡੀ. ਪੀ. ਈ. ਸੰਜੀਵ ਕੁਮਾਰ, ਡੀ. ਪੀ. ਈ. ਗੁਰਤੇਜ ਸਿੰਘ, ਡੀ. ਪੀ. ਈ. ਸੁਰੇਸ਼ ਕੁਮਾਰ, ਡੀ. ਪੀ. ਈ. ਰਾਜ ਕੁਮਾਰ, ਡੀ. ਪੀ. ਈ. ਸ਼ਿਖਾ ਦੇਵੀ, ਡੀ. ਪੀ. ਈ. ਕੁਲਵਿੰਦਰ ਸਿੰਘ, ਡੀ. ਪੀ. ਈ. ਮਨਦੀਪ ਸਿੰਘ, ਪੀ. ਟੀ. ਆਈ. ਮੌਸਮੀ, ਪੀ. ਟੀ. ਆਈ. ਪੂਜਾ ਪਠਾਨੀਆ, ਪੀ. ਟੀ. ਆਈ. ਸ਼ਿਆਮ ਲਾਲ, ਸਾਇੰਸ ਅਧਿਆਪਕ ਹਰਜਿੰਦਰ ਸਿੰਘ, ਡੀ. ਪੀ. ਈ. ਗੁਰੂ ਸ਼ਰਨਜੀਤ ਕੌਰ, ਡੀ. ਪੀ. ਈ. ਪਵਨ ਕੁਮਾਰ, ਡੀ. ਪੀ. ਈ. ਮਨਜੀਤ ਸਿੰਘ, ਡੀ. ਪੀ. ਈ. ਅਸ਼ਵਨੀ ਕੁਮਾਰ, ਡੀ. ਪੀ. ਈ. ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੰਮੂ ਕਸ਼ਮੀਰ ਅਤੇ ਪਠਾਨਕੋਟ ਦਾ ਪ੍ਰਸ਼ਾਸਨ ਰਾਵੀ ਦਰਿਆ ਨੂੰ ਲੈ ਕੇ ਪੱਬਾਂ ਭਾਰ ਅਗਲੀ ਖ਼ਬਰ ਹਿੰਦੂ ਸਿੱਖ ਏਕਤਾ ਕਲੱਬ ਵਲੋਂ 35ਵੇਂ ਸਾਲਾਨਾ ਜਗਰਾਤੇ ਸੰਬੰਧੀ ਕੱਢੀ ਸ਼ੋਭਾ ਯਾਤਰਾ
Ad Position 24