23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਜੰਮੂ ਕਸ਼ਮੀਰ ਅਤੇ ਪਠਾਨਕੋਟ ਦਾ ਪ੍ਰਸ਼ਾਸਨ ਰਾਵੀ ਦਰਿਆ ਨੂੰ ਲੈ ਕੇ ਪੱਬਾਂ ਭਾਰ

Ad Position 21
No active advertisement
ਅਜੀਤ ਡੈਸਕ 07-09-2025
ਪਠਾਨਕੋਟ, 6 ਸਤੰਬਰ (ਵਿਨੋਦ)-ਰਣਜੀਤ ਸਾਗਰ ਡੈਮ ਦੀ ਝੀਲ ਵਿਚ ਬਰਸਾਤ ਹੋਣ ਦੇ ਚੱਲਦੇ ਪਾਣੀ ਵੱਧ ਗਿਆ ਸੀ | ਜਿਸ ਦੇ ਚੱਲਦੇ ਰਣਜੀਤ ਸਾਗਰ ਡੈਮ ਦੀ ਝੀਲ ਤੋਂ ਭਾਰੀ ਮਾਤਰਾ ਵਿਚ ਪਾਣੀ ਰਾਵੀ ਦਰਿਆ 'ਚ ਛੱਡਿਆ ਗਿਆ | ਜਿਸ ਦੇ ਚੱਲਦੇ ਮੈਦਾਨੀ ਇਲਾਕਿਆਂ 'ਚ ਕਾਫੀ ਨੁਕਸਾਨ ਦੇਖਣ ਨੂੰ ਮਿਲਿਆ | ਜੰਮੂ ਕਸ਼ਮੀਰ ਤੇ ਪੰਜਾਬ ਬਾਰਡਰ 'ਤੇ ਰਾਵੀ ਦਰਿਆ ਨੇ ਕਾਫੀ ਤਬਾਹੀ ਮਚਾਈ | ਜਿਸ ਦੇ ਚੱਲਦੇ ਜਿੱਥੇ ਜੰਮੂ ਕਸ਼ਮੀਰ ਪੰਜਾਬ ਦਾ ਸੰਪਰਕ ਟੁੱਟ ਗਿਆ, ਉੱਥੇ ਲੱਖਣਪੁਰ ਨਜ਼ਦੀਕ ਰਾਵੀ ਦਰਿਆ 'ਚ ਪਾਣੀ ਉਫਾਨ 'ਤੇ ਹੋਣ ਕਾਰਨ ਬਿਲਡਿੰਗਾਂ ਵੀ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਈਆਂ | ਜਿਸ ਦੇ ਚੱਲਦੇ ਜੰਮੂ ਕਸ਼ਮੀਰ ਦੇ ਕਠੂਆ ਪ੍ਰਸ਼ਾਸਨ ਤੇ ਜਿਲਾ ਪਠਾਨਕੋਟ ਪ੍ਰਸ਼ਾਸਨ ਪੱਬਾਂ ਭਾਰ ਹੈ | ਦੋਨੇਂ ਸਟੇਟਾਂ ਦੇ ਪ੍ਰਸ਼ਾਸਨ ਵਲੋਂ ਇਸ ਦਾ ਜਾਇਜ਼ਾ ਲੈਣ ਦੇ ਚੱਲਦੇ ਸਾਂਝੇ ਤੌਰ 'ਤੇ ਦੌਰਾ ਕੀਤਾ ਗਿਆ, ਉੱਥੇ ਹੀ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਰੋਸ ਕਰਦੇ ਹੋਏ ਕਿਹਾ ਕਿ ਸਰਕਾਰਾਂ ਵਲੋਂ ਮੇਨਟੇਨੈਂਸ ਦੇ ਚੱਲਦੇ ਪੈਸੇ ਭੇਜੇ ਜਾਂਦੇ ਹਨ | ਪਰ ਜ਼ਮੀਨੀ ਪੱਧਰ 'ਤੇ ਇਸ ਨੂੰ ਅਮਲ 'ਚ ਨਹੀਂ ਲਿਆਇਆ ਜਾਂਦਾ | ਜਿਸ ਦੇ ਚੱਲਦੇ ਇਹ ਵੱਡੀ ਤਰਾਸਦੀ ਹੋਈ ਹੈੇ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮਾਧੋਪੁਰ ਦੇ ਰਾਵੀ ਦਰਿਆ ਦੇ ਗੇਟ ਸਮੇਂ 'ਤੇ ਖੋਲੇ ਜਾਂਦੇ ਤਾਂ ਵੱਡੀ ਤਬਾਹੀ ਨਾ ਹੁੰਦੀ | ਇਸ ਸਬੰਧੀ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਦੇ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਸਾਂਝੇ ਤੌਰ 'ਤੇ ਅੱਜ ਇਸ ਦਾ ਜਾਇਜ਼ਾ ਲੈਣ ਵਾਸਤੇ ਕਠੂਆ ਪ੍ਰਸ਼ਾਸਨ ਤੇ ਜ਼ਿਲਾ ਪਠਾਨਕੋਟ ਦੇ ਪ੍ਰਸ਼ਾਸਨ ਵਲੋਂ ਦੌਰਾ ਕੀਤਾ ਗਿਆ ਅਤੇ ਦੋਨੇਂ ਸਟੇਟਾਂ ਦੇ ਪ੍ਰਸ਼ਾਸਨ ਵੱਲੋਂ ਕੰਮ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਰਾਵੀ ਦਰਿਆ ਦਾ ਫੈਲਾ ਹੋਰ ਨਾ ਵਧ ਸਕੇ | ਜਦੋਂ ਉਹਨਾਂ ਨੂੰ ਮਾਧੋਪੁਰ ਰਾਵੀ ਦਰਿਆ ਦੇ ਗੇਟ ਸਮੇਂ ਦੇ ਨਾ ਖੋਲ੍ਹਣ ਸਬੰਧੀ ਪੁੱਛਿਆ ਗਿਆ ਤਾਂ ਉਨਾਂ ਕਿਹਾ ਕਿ ਇਹ ਵੀ ਜਾਂਚ ਦਾ ਵਿਸ਼ੇ ਹੈ, ਫ਼ਿਲਹਾਲ ਪ੍ਰਸ਼ਾਸਨ ਵਲੋਂ ਰਾਵੀ ਦਰਿਆ ਤੋਂ ਪੋ੍ਰਜੈਕਟ ਕਰਨ ਲਈ ਪਹਿਲ ਦੇ ਅਧਾਰ 'ਤੇ ਕੰਮ ਕੀਤਾ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸੋਲਰ ਲਾਈਟਾਂ, ਮੱਛਰਦਾਨੀਆਂ ਤੇ ਹੋਰ ਜ਼ਰੂਰੀ... ਅਗਲੀ ਖ਼ਬਰ ਸਰੀਰਕ ਸਿੱਖਿਆ ਅਧਿਆਪਕਾਂ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਅਧਿਆਪਕ ਦਿਵਸ ਮਨਾਇਆ
Ad Position 24