30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਚੋਪੜਾ ਪਰਿਵਾਰ ਨੂੰ ਸਦਮਾ- ਨਹੀਂ ਰਹੇ ਬਲਦੇਵ ਰਾਜ ਚੋਪੜਾ

Ad Position 21
No active advertisement
ਅਜੀਤ ਡੈਸਕ 25-09-2025
ਬਟਾਲਾ, 24 ਸਤੰਬਰ (ਸਤਿੰਦਰ ਸਿੰਘ)-ਪੰਜਗਰਾਈਆਂ ਦੇ ਉੱਘੇ ਬਿਜਨਸਮੈਨ ਲੱਕੀ ਚੋਪੜਾ ਤੇ ਅਜੇ ਕੁਮਾਰ ਚੋਪੜਾ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ, ਜਦ ਉਨ੍ਹਾਂ ਦੇ ਪਿਤਾ ਸ਼੍ਰੀ ਬਲਦੇਵ ਰਾਜ ਚੋਪੜਾ ਦਾ ਬੀਤੀ ਰਾਤ ਅਚਾਨਕ ਦਿਲ ਦੀ ਧੜਕਣ ਰੁਕ ਜਾਣ ਕਾਰਨ ਦਿਹਾਂਤ ਹੋ ਗਿਆ | ਉਨ੍ਹਾਂ ਨੇ ਪੰਜਗਰਾਈਆਂ ਦੇ ਇਕ ਨਿੱਜੀ ਹਸਪਤਾਲ ਵਿਖੇ ਆਪਣੇ ਅੰਤਿਮ ਸਵਾਸ ਪੂਰੇ ਕੀਤੇ | ਉਨ੍ਹਾਂ ਦੀ ਅਚਾਨਕ ਬੇਵਕਤੀ ਮੌਤ ਨਾਲ ਸਿਰਫ਼ ਚੋਪੜਾ ਪਰਿਵਾਰ ਜਾਂ ਨਗਰ ਪੰਜਗਰਾਈਆਂ ਨੂੰ ਹੀ ਨਹੀਂ, ਸਗੋਂ ਸਮੁੱਚੇ ਇਲਾਕੇ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਸ਼੍ਰੀ ਬਲਦੇਵ ਰਾਜ ਚੋਪੜਾ ਜੀ ਸਮੁੱਚੇ ਇਲਾਕੇ ਅੰਦਰ ਦੇਬੀ ਸ਼ਾਹ ਦੇ ਨਾਂਅ ਨਾਲ ਸਤਿਕਾਰੇ ਜਾਂਦੇ ਸਨ | ਸ਼੍ਰੀ ਚੋਪੜਾ ਇਸ ਨਾਸ਼ਵਾਨ ਸੰਸਾਰ ਉੱਪਰ ਕੋਈ 75 ਕੁ ਸਾਲ ਦੀ ਉਮਰ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ | ਇਸ ਮੌਕੇ ਇਲਾਕੇ ਦੀਆਂ ਸਮੁੱਚੀਆਂ ਰਾਜਨੀਤਕ, ਸਮਾਜਿਕ, ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀ ਦੇ ਨੁਮਾਇੰਦਿਆਂ ਨੇ ਚੋਪੜਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜੀ.ਐੱਸ. ਇੰਟਰਨੈਸ਼ਨਲ ਸਕੂਲ ਭਗਵਾਨਪੁਰ 'ਚ ਬਾਬਾ ਸ਼ੇਖ ਫ਼ਰੀਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਆਰ.ਆਰ. ਬਾਵਾ ਕਾਲਜ ਬਟਾਲਾ ਵਿਖੇ 'ਯੁਵਾ ਸੰਚੇਤਨਾ ਦਿਵਸ' ਮਨਾਇਆ
Ad Position 24