ਗੁਰਦਾਸਪੁਰ, 24 ਸਤੰਬਰ (ਚੱਕਰਾਜਾ)-ਸ਼ਹਿਰ 'ਚ ਪਿਛਲੇ ਕੁਝ ਦਿਨਾਂ ਤੋਂ ਚੋਰੀਆਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ | ਇਸ ਦੇ ਚੱਲਦਿਆਂ ਹੀ ਅੱਜ ਹਰਦੋਛੰਨੀ ਰੋਡ ਤੋਂ ਚਿੱਟੇ ਦਿਨ ਇਕ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦੇ ਹੋਏ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦਾ ਬੇਟਾ ਅੱਜ ਹਰਦੋਛੰਨੀ ਰੋਡ 'ਤੇ ਕੁਝ ਸਮਾਨ ਲੈਣ ਲਈ ਦੁਕਾਨ ਦੇ ਅੰਦਰ ਗਏ ਅਤੇ ਆਪਣਾ ਮੋਟਰਸਾਈਕਲ ਬਾਹਰ ਖੜ੍ਹਾ ਕਰ ਦਿੱਤਾ | ਪਰ ਜਦੋਂ 5 ਮਿੰਟ ਬਾਅਦ ਹੀ ਉਹ ਦੁਕਾਨ ਤੋਂ ਬਾਹਰ ਆਏ ਤਾਂ ਉਨ੍ਹਾਂ ਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ | ਉਨ੍ਹਾਂ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦੇ ਹਨ ਤੇ ਮਿਹਨਤ ਮਜ਼ਦੂਰੀ ਕਰਕੇ ਬੜੀ ਮੁਸ਼ਕਿਲ ਨਾਲ ਆਪਣੇ ਪੁੱਤਰ ਨੰੂ ਮੋਟਰਸਾਈਕਲ ਲੈ ਕੇ ਦਿੱਤਾ ਸੀ ਜੋ ਅੱਜ ਚੋਰੀ ਹੋਣ ਨਾਲ ਉਨ੍ਹਾਂ ਨੰੂ ਵੱਡਾ ਦੁੱਖ ਲੱਗਾ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ਚੋਰਾਂ ਨੰੂ ਫੜ ਕੇ ਉਨ੍ਹਾਂ ਦਾ ਮੋਟਰਸਾਈਕਲ ਉਨ੍ਹਾਂ ਨੰੂ ਦਿਵਾਇਆ ਜਾਵੇ |