ਕਲਾਨੌਰ, 24 ਸਤੰਬਰ (ਪੁਰੇਵਾਲ)-ਨੇੜਲੇ ਪਿੰਡ ਗੋਸਲ ਵਿਖੇ ਸਥਿਤ ਬਾਬਾ ਸ੍ਰੀ ਚੰਦ ਜੀ ਗੁਰਦੁਆਰਾ ਸਾਹਿਬ ਦੇ ਸੇਵਕ ਡਾ. ਸਤਵਿੰਦਰ ਸਿੰਘ ਤੇ ਸਮੂਹ ਇਲਾਕਾ ਨਿਵਾਸੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਦੇ 531ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਕਰਵਾਉਣ ਲਈ ਮੀਟਿੰਗ ਹੋਈ | ਇਸ ਦੌਰਾਨ ਡਾ. ਸਤਵਿੰਦਰ ਸਿੰਘ ਨੇ ਸੰਗਤਾਂ ਨਾਲ ਵਿਚਾਰ ਕਰਨ ਉਪਰੰਤ ਦੱਸਿਆ ਕਿ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ 531ਵੇਂ ਪ੍ਰਕਾਸ਼ ਦਿਹਾੜੇ 'ਤੇ 5 ਅਕਤੂਬਰ ਨੂੰ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਗੋਸਲ ਵਿਖੇ ਸਾਲਾਨਾ ਸਮਾਗਮ ਕੀਤਾ ਜਾਵੇਗਾ, ਜਿਸ 'ਚ 4 ਅਕਤੂਬਰ ਨੂੰ 105 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਉਪਰੰਤ ਅੰਮਿ੍ਤ ਸੰਚਾਰ ਹੋਵੇਗਾ ਅਤੇ 5 ਅਕਤੂਬਰ ਨੂੰ ਸਵੇਰੇ 11:00 ਵਜੇ ਤੋਂ ਸ਼ਾਮ 5:00 ਵਜੇ ਤੱਕ ਚੱਲਣ ਵਾਲੇ ਸਲਾਨਾ ਗੁਰਮਤਿ ਸਮਾਗਮ ਦੀ ਸ਼ੁਰੂਆਤ ਭਾਈ ਗੁਰਸਾਹਿਬ ਸਿੰਘ ਜੱਫਰਵਾਲ ਵਾਲਿਆਂ ਦਾ ਜਥਾ ਕੀਰਤਨ ਰਾਹੀਂ ਨਿਹਾਹ ਕਰੇਗਾ | ਉਪਰੰਤ ਭਾਈ ਜਗਤਾਰ ਸਿੰਘ ਰਾਜਪੁਰਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਕੀਰਤਨ ਕਰਨਗੇ | ਇਸ ਦੌਰਾਨ ਭਾਈ ਬਲਬੀਰ ਸਿੰਘ ਪਾਰਸ ਅੰਤਰਰਾਸ਼ਟਰੀ ਢਾਡੀ ਜਥਾ, ਰਾਗੀ ਭਾਈ ਸਰਬਜੀਤ ਸਿੰਘ ਦਿੱਲੀ ਵਾਲਿਆਂ ਸਮੇਤ ਹਜ਼ੂਰੀ ਕੀਰਤਨੀ ਜਥਾ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਗੋਸਲ ਸੰਗਤਾਂ ਨਾਲ ਗੁਰਬਾਣੀ ਦੇ ਸ਼ਬਦਾਂ ਦੀ ਸਾਂਝ ਕਰਨਗੇ | ਇਸ ਮੌਕੇ 'ਤੇ ਸੇਵਾਦਾਰ ਨਿਰਮਲ ਸਿੰਘ ਨਿੰਮਾ ਭੰਗਵਾਂ, ਭਾਈ ਕੁਲਦੀਪ ਸਿੰਘ, ਗੁਰਕੀਰਤ ਸਿੰਘ ਭੰਗੂ, ਸਤਪਾਲ ਸਿੰਘ ਫ਼ੌਜੀ, ਦਿਲਪ੍ਰੀਤ ਸਿੰਘ, ਜੋਤਬੀਰ ਸਿੰਘ, ਪਲਵਿੰਦਰ ਸਿੰਘ, ਅਮਰਜੀਤ ਸਿੰਘ, ਲਖਵਿੰਦਰ ਸਿੰਘ, ਜੋਬਨਪ੍ਰੀਤ ਸਿੰਘ, ਸੰਦੀਪ ਸਿੰਘ, ਨਿਸ਼ਾਨ ਸਿੰਘ ਸੰਨੀ, ਗੁਰਕੀਰਤ ਸਿੰਘ, ਜਗਪ੍ਰੀਤ ਸਿੰਘ, ਪਿ੍ੰਸਪਾਲ ਸਿੰਘ, ਪਿ੍ਤਪਾਲ ਸਿੰਘ, ਬ੍ਰਹਮਪ੍ਰੀਤ ਸਿੰਘ, ਕੁਲਦੀਪ ਸਿੰਘ ਸਮੇਤ ਹੋਰ ਸੰਗਤਾਂ ਵੀ ਹਾਜ਼ਰ ਰਹੀਆਂ |