ਕਾਦੀਆਂ, 24 ਸਤੰਬਰ (ਕੁਲਵਿੰਦਰ ਸਿੰਘ)-ਨਗਰ ਕੌਂਸਲ ਕਾਦੀਆਂ ਦੇ ਮੈਦਾਨ ਅੰਦਰ ਸ੍ਰੀ ਕਿ੍ਸ਼ਨਾ ਡਰਾਮਾਟਿ੍ਕ ਕਲੱਬ ਵਲੋਂ ਪਵਿੱਤਰ ਗ੍ਰੰਥ ਸ੍ਰੀ ਰਮਾਇਣ 'ਤੇ ਅਧਾਰਿਤ ਸ੍ਰੀ ਰਾਮ ਲੀਲ੍ਹਾ ਦਾ ਆਯੋਜਨ ਸ਼ੁਰੂ ਕੀਤਾ | ਰਾਮ ਲੀਲ੍ਹਾ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕਾਦੀਆਂ ਤੇ ਸੀਨੀਅਰ ਆਗੂ ਗੁਰਇਕਬਾਲ ਸਿੰਘ ਮਾਹਲ ਵਲੋਂ ਰਿਬਨ ਕੱਟ ਕੇ ਕੀਤਾ ਗਿਆ | ਰਾਮ ਲੀਲ੍ਹਾ ਦੀ ਆਰੰਭਤਾ ਤੋਂ ਪਹਿਲਾਂ ਹਵਨ ਯਗ ਕੀਤਾ ਗਿਆ ਅਤੇ ਸ੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ | ਇਸ ਮੌਕੇ ਸ੍ਰੀ ਕਿ੍ਸ਼ਨਾ ਡਰਾਮਾਟਿ੍ਕ ਕਲੱਬ ਦੇ ਸਰਪ੍ਰਸਤ ਮਨੋਜ ਕਹੇੜ, ਚੇਅਰਮੈਨ ਲਲਿਤ ਭਨੋਟ, ਪੰਡਿਤ ਅਸ਼ੋਕ ਸ਼ਰਮਾ, ਰਾਜੀਵ ਭਾਟੀਆ, ਡਾ. ਤਿਲਕ ਰਾਜ ਘੁੰਮਣ, ਹੈਪੀ ਭਨੋਟ ਆਦਿ ਵਲੋਂ ਮੰਦਰ ਕਮੇਟੀਆਂ ਦੇ ਅਹੁਦੇਦਾਰ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪਵਨ ਭਾਟੀਆ ਪ੍ਰਧਾਨ ਮਹਾਂਕਾਲੀ ਮੰਦਰ, ਰਜਿੰਦਰ ਭਾਟੀਆ, ਵਿੱਕੀ ਭਾਮੜੀ ਪ੍ਰਧਾਨ ਭੈਰੋ ਮੰਦਰ ਕਮੇਟੀ, ਸਰਬਜੀਤ ਮਹਿਤਾ ਪ੍ਰਧਾਨ ਦੁਸਹਿਰਾ ਕਮੇਟੀ, ਬੱਬਲ ਮਹਾਜਨ, ਸ਼ਾਮ ਮੁਰਾਰੀ, ਮੋਤੀ ਲਾਲ ਭਗਤ, ਸੁਰਿੰਦਰ ਭਾਟੀਆ ਪ੍ਰਧਾਨ ਬਾਵਾ ਲਾਲ ਦਿਆਲ ਮੰਦਰ ਕਮੇਟੀ ਕਾਦੀਆਂ, ਗੌਰਵ ਭਨੋਟ, ਸਤੀਸ਼ ਸੂਰੀ, ਸਾਬਕਾ ਕੌਂਸਲਰ ਵਿਜੇ ਕੁਮਾਰ, ਗਗਨਦੀਪ ਸਿੰਘ, ਗਿੰਨੀ ਭਾਟੀਆ, ਅਵਤਾਰ ਸਿੰਘ, ਕਰਤਾਰ ਚੰਦ, ਅਮਿਤ ਭਾਟੀਆ ਸਮੇਤ ਸ਼ਖ਼ਸੀਅਤਾਂ ਹਾਜ਼ਰ ਸਨ |