30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

'ਸੰਗਠਨ ਸਿਰਜਣ ਅਭਿਆਨ' ਹਲਕਾ ਇੰਚਾਰਜ ਰੰਗੜ ਨੰਗਲ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦਾ ਭਰਵਾਂ ਇਕੱਠ

Ad Position 21
No active advertisement
ਅਜੀਤ ਡੈਸਕ 25-09-2025
ਘੁਮਾਣ, 24 ਸਤੰਬਰ (ਬੰਮਰਾਹ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਕਾਂਗਰਸ ਦੀ ਸੰਗਠਨ ਸਿਰਜਣ ਅਭਿਆਨ ਤਹਿਤ ਬਲਾਕ ਸ਼੍ਰੀ ਹਰਗੋਬਿੰਦਪੁਰ ਸਾਹਿਬ ਦਾ ਭਰਵਾਂ ਇਕੱਠ ਘੁਮਾਣ ਵਿਖੇ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਦੀ ਅਗਵਾਈ 'ਚ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਾਬਕਾ ਕੇਂਦਰੀ ਮੰਤਰੀ ਤੇ ਅਬਜਰਵਰ ਭਾਰਤ ਸਿਨ੍ਹਾ ਸੋਲੰਕੀ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਉਨ੍ਹਾਂ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਵਲੋਂ ਸੰਗਠਨ ਸਿਰਜਣ ਅਭਿਆਨ ਸ਼ੁਰੂ ਕਰਨ ਦਾ ਮੁੱਖ ਮਕਸਦ ਕਾਂਗਰਸ ਪਾਰਟੀ ਦੇ ਬਲਾਕ ਤੇ ਪਿੰਡ ਪੱਧਰ ਦੇ ਵਰਕਰਾਂ ਨਾਲ ਪਹੁੰਚ ਕਰ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸੁਣਨਾ ਤੇ ਸਿੱਧੇ ਤੌਰ 'ਤੇ ਉਨ੍ਹਾਂ ਮੁਸ਼ਕਿਲਾਂ ਨੂੰ ਸ੍ਰੀ ਰਾਹੁਲ ਗਾਂਧੀ ਤੱਕ ਪਹੁੰਚਾ ਕੇ ਉਨ੍ਹਾਂ ਦਾ ਹੱਲ ਕਰਨਾ ਮੁੱਖ ਮਕਸਦ ਹੈ | ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਨੇ ਕਿਹਾ ਕਿ ਕਾਂਗਰਸ ਪਾਰਟੀ ਹਲਕੇ ਵਿਚ ਪਹਿਲਾਂ ਨਾਲੋਂ ਵੀ ਮਜ਼ਬੂਤ ਹੋਈ ਹੈ ਅਤੇ ਵਰਕਰ ਦਿਨ-ਰਾਤ ਪਿੰਡਾਂ ਵਿਚ ਮਿਹਨਤ ਕਰ ਰਹੇ ਹਨ | ਇਸ ਮੌਕੇ ਬਲਾਕ ਪ੍ਰਧਾਨ ਸਾਹਿਬ ਸਿੰਘ ਮੰਡ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਢੰਡੇ, ਮਨਜੀਤ ਸਿੰਘ ਚੀਮਾ ਅਬਜਰਵਰ, ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ, ਗੁੱਡੂ ਸੇਠ ਬਟਾਲਾ, ਹਰਮਨ ਰਿਆੜ ਯੂਥ ਆਗੂ, ਸ. ਸਰਪੰਚ ਪਰਮਜੀਤ ਸਿੰਘ ਬੋਲੇਵਾਲ, ਕੁਲਵਿੰਦਰ ਸਿੰਘ ਸਾ. ਸਰਪੰਚ ਪੇਜੋਚੱਕ, ਜਤਿੰਦਰ ਸਿੰਘ ਪੇਜੋਚੱਕ, ਅਵਤਾਰ ਸਿੰਘ ਸਾ. ਸਰਪੰਚ ਮੀਕੇ, ਗੁਰਦੇਵ ਸਿੰਘ ਲਾਡੀ ਬੋਲੇਵਾਲ, ਹਰਜਿੰਦਰ ਸਿੰਘ ਬੋਲੇਵਾਲ, ਠੇਕੇਦਾਰ ਹਰਪਾਲ ਸਿੰਘ ਬੋਲੇਵਾਲ, ਪਰਮਿੰਦਰ ਸਿੰਘ, ਰਾਜ ਅਲੀ ਸਾ. ਸਰਪੰਚ ਵੀਲਾ ਬੱਜੂ, ਭੁਪਿੰਦਰ ਸਿੰਘ, ਠੇਕੇਦਾਰ ਮੰਗਲ ਸਿੰਘ ਵੀਲਾ ਬੱਜੂ, ਰਤਨ ਸਿੰਘ ਸਾ. ਸਰਪੰਚ ਦਕੋਹਾ, ਸੋਨੂੰ ਦਕੋਹਾ, ਸਿਕੰਦਰ ਸਿੰਘ ਦਕੋਹਾ, ਪਰਮਜੀਤ ਸਿੰਘ ਟੀਟਾ ਬਾਜਵਾ, ਮਾਸਟਰ ਜੋਗਿੰਦਰ ਸਿੰਘ ਦਕੋਹਾ, ਭਗਵਾਨ ਸਿੰਘ ਮੰਡ, ਸਤਪਾਲ ਸਿੰਘ ਮੰਡ, ਰੇਸ਼ਮ ਸਿੰਘ ਖੋਖੋਵਾਲ, ਦਿਲਬਾਗ ਸਿੰਘ ਲਾਲੀ ਚੀਮਾ, ਜਗਦੀਸ਼ ਸਿੰਘ ਸਾਬਕਾ ਸਰਪੰਚ ਕਪੂਰਾ, ਕੁਲਵਿੰਦਰ ਸਿੰਘ ਮਾੜੀ ਟਾਂਡਾ, ਕੁਲਬੀਰ ਸਿੰਘ ਮਾੜੀ ਬੁੱਚੀਆਂ, ਜਸਵਿੰਦਰ ਸਿੰਘ ਨੂਰਪੁਰ, ਸਾ. ਸਰਪੰਚ ਕਸ਼ਮੀਰ ਸਿੰਘ ਸੁਕਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਗੁਰਦਾਸਪੁਰ ਦੀਆਂ 60 ਕਿੱਲੋਮੀਟਰ ਸੰਪਰਕ ਸੜਕਾਂ 'ਤੇ 12 ਕਰੋੜ ਖਰਚ ਕੀਤੇ ਜਾ ਰਹੇ-ਰਮਨ ਬਹਿਲ ਅਗਲੀ ਖ਼ਬਰ ਹਰਿਆਣਾ ਦੇ ਕਿਸਾਨ ਪੰਜਾਬ ਦੇ ਹੜ੍ਹ ਪੀੜਤ ਕਿਸਾਨਾਂ ਦਾ ਦੇਣਗੇ ਪੂਰਾ ਸਾਥ : ਕਿਸਾਨ ਆਗੂ
Ad Position 24