30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਹਲਕਾ ਗੁਰਦਾਸਪੁਰ ਦੀਆਂ 60 ਕਿੱਲੋਮੀਟਰ ਸੰਪਰਕ ਸੜਕਾਂ 'ਤੇ 12 ਕਰੋੜ ਖਰਚ ਕੀਤੇ ਜਾ ਰਹੇ-ਰਮਨ ਬਹਿਲ

Ad Position 21
No active advertisement
ਇਕ ਪਿੰਡ ਅੰਦਰ ਸੜਕ ਦੀ ਮੁਰੰਮਤ ਲਈ ਨੀਂਹ ਪੱਥਰ ਰੱਖਦੇ ਹੋਏ ਰਮਨ ਬਹਿਲ ਤੇ ਹੋਰ ਆਗੂ | <br/> 25-09-2025
ਗੁਰਦਾਸਪੁਰ, 24 ਸਤੰਬਰ (ਅਸ਼ੋਕ ਸ਼ਰਮਾ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਰਮਨ ਬਹਿਲ ਵਲੋਂ ਅੱਜ ਪਿੰਡ ਜੀਵਨਵਾਲ, ਝਾਵਰ, ਰੱਤੋਵਾਲ ਤੇ ਤਲਵੰਡੀ ਵਿਰਕ ਦੀਆਂ ਸੰਪਰਕ ਸੜਕਾਂ ਦੇ ਨੀਂਹ ਪੱਥਰ ਰੱਖੇ ਗਏ | ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ 7.96 ਲੰਮੀ ਇਸ ਸੜਕ 'ਤੇ 1.57 ਕਰੋੜ ਦੀ ਲਾਗਤ ਆਵੇਗੀ | ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਵਲੋਂ ਸੜਕ ਨੰੂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਜਲਦ ਇਨ੍ਹਾਂ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਲਕਾ ਗੁਰਦਾਸਪੁਰ ਦੀਆਂ 60 ਕਿੱਲੋਮੀਟਰ ਸੰਪਰਕ ਸੜਕਾਂ ਨੰੂ ਬਣਾਉਣ ਲਈ 12 ਕਰੋੜ ਜਾਰੀ ਕੀਤੇ ਗਏ ਹਨ ਤੇ ਇਨ੍ਹਾਂ ਸੜਕਾਂ ਨੰੂ ਬਣਾਉਣ ਲਈ ਠੇਕੇਦਾਰਾਂ ਦੀ ਜਿੰਮੇਵਾਰੀ ਨਿਸ਼ਚਿਤ ਕੀਤੀ ਹੈ ਤੇ ਉਹ ਪੰਜ ਸਾਲ ਤੱਕ ਸੜਕਾਂ ਦੀ ਦੇਖਰੇਖ ਵੀ ਕਰਨਗੇ | ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਵਲੋਂ ਹਲਕੇ ਨੰੂ ਪੂਰੀ ਤਰ੍ਹਾਂ ਅਣਗੌਲਿਆ ਗਿਆ ਸੀ | ਪਰ ਮਾਨ ਸਰਕਾਰ ਵਲੋਂ ਹਲਕਾ ਗੁਰਦਾਸਪੁਰ ਵਿਚ ਵਿਕਾਸ ਕਾਰਜਾਂ ਦੀ ਰਫ਼ਤਾਰ ਨੰੂ ਤੇਜ਼ ਕਰਦੇ ਹੋਏ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਸਿੱਖਿਆ ਦੇ ਖੇਤਰ 'ਚ ਆਈ ਕ੍ਰਾਂਤੀ ਨਾਲ ਸਕੂਲਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ ਤੇ ਪੰਜਾਬ ਸਰਕਰਾ ਵਲੋਂ ਸੂਬੇ ਦਾ ਸਰਵਪੱਖੀ ਵਿਕਾਸ ਕਰਕੇ ਹੰਗਲਾ ਪੰਜਾਬ ਬਣਾਇਆ ਜਾ ਰਿਹਾ ਹੈ | ਇਸ ਮੌਕੇ ਐਸ.ਡੀ.ਓ ਲਵਜੀਤ ਸਿੰਘ, ਸਰਪੰਚ ਨਵੀਨ ਕੁਮਾਰ ਲਾਡੀ ਜੀਵਨਵਾਲ, ਬਲਾਕ ਪ੍ਰਧਾਨ ਰਣਜੀਤ ਸਿੰਘ ਰਾਣਾ, ਸਰਪੰਚ ਗੁਰਜੀਵ ਸਿੰਘ ਟਿੰਕੂ ਬੱਬਰੀ, ਸਰਪੰਚ ਗੁਰਦੇਵ ਸਿੰਘ ਸਿਧਾਂ ਜਮੀਤਾਂ, ਐਜੂਕੇਸ਼ਨ ਸੈੱਲ ਦੇ ਹਲਕਾ ਕੋਆਰਡੀਨੇਟਰ ਅਸ਼ਵਨੀ ਸ਼ਰਮਾ, ਨਗਰ ਸੁਧਾਰ ਟਰੱਸਟ ਦੇ ਟਰੱਸਟੀ ਤੇ ਬਲਾਕ ਪ੍ਰਧਾਨ ਹਿਤੇਸ਼ ਮਹਾਜਨ, ਨੀਰਜ ਸਲਹੋਤਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਮਾਡਰਨ ਸੀਨੀ. ਸੈਕੰ. ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ 'ਸੰਗਠਨ ਸਿਰਜਣ ਅਭਿਆਨ' ਹਲਕਾ ਇੰਚਾਰਜ ਰੰਗੜ ਨੰਗਲ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦਾ ਭਰਵਾਂ ਇਕੱਠ
Ad Position 24