30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਜ਼ਿਲ੍ਹਾ ਗੁਰਦਾਸਪੁਰ 'ਚ ਸੁੱਕਾ ਝੋਨਾ ਵੇਚਣ ਵਾਲੇ ਕਿਸਾਨਾਂ ਨੂੰ ਇਕ ਰੁਪਏ ਦਾ ਵੀ ਨਹੀਂ ਲੱਗੇਗਾ ਕੱਟ

Ad Position 21
No active advertisement
ਅਜੀਤ ਡੈਸਕ 25-09-2025
ਡੇਹਰੀਵਾਲ ਦਰੋਗਾ, 24 ਸਤੰਬਰ (ਹਰਦੀਪ ਸਿੰਘ ਸੰਧੂ)-ਪੰਜਾਬ ਵਿਚ ਸਾਲ 2025-26 ਦੇ ਝੋਨਾ ਖਰੀਦ ਸੀਜਨ ਨੂੰ ਲੈ ਕੇ ਦਰਪੇਸ਼ ਸਮੱਸਿਆਵਾਂ ਤੇ ਸ਼ੈਲਰ ਮਾਲਕਾਂ ਦੇ ਮਸਲਿਆਂ ਦੇ ਸੰਬੰਧ 'ਚ ਜ਼ਿਲ੍ਹਾ ਗੁਰਦਾਸਪੁਰ ਤੇ ਜ਼ਿਲ੍ਹਾ ਪਠਾਨਕੋਟ ਦੇ ਸ਼ੈਲਰ ਐਸੋਸੀਏਸ਼ਨ ਨਾਲ ਸੰਬੰਧਿਤ ਮੀਟਿੰਗ ਮਾਝਾ ਰਾਈਸ ਮਿੱਲ 'ਤੇ ਹੋਈ, ਜਿਸ ਵਿਚ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਦੀ ਅਗਵਾਈ ਵਿਚ 70 ਦੇ ਕਰੀਬ ਸ਼ੈਲਰ ਮਾਲਕਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਬਲਵਿੰਦਰ ਸਿੰਘ ਹਰੂਵਾਲ, ਬਲਵਿੰਦਰ ਸਿੰਘ ਨਾਭਾ, ਠਾਕੁਰ ਬਲਰਾਜ ਸਿੰਘ ਨੇ ਕਿਹਾ ਕਿ ਇਸ ਸਾਲ ਜ਼ਿਲ੍ਹਾ ਅੰਦਰ ਬਰਸਾਤ ਨੇ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ ਤੇ ਹੜ੍ਹਾਂ ਦੇ ਚਲਦਿਆਂ ਵੀ 25 ਫੀਸਦੀ ਤੋਂ ਵੱਧ ਪੈਡੀ ਦੀ ਫਸਲ ਬਰਬਾਦ ਹੋ ਚੁੱਕੀ ਹੈ ਅਤੇ ਜੋ ਬਚੀ ਹੈ, ਉਸ ਦਾ ਦਾਣਾ ਬਦਰੰਗ ਤੇ ਭੁਰਨ (ਡੈਮਜ) ਹੋਣ ਦਾ ਵੀ ਖਤਰਾ ਹੈ | ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਹੜ੍ਹਾਂ ਦੇ ਪ੍ਰਭਾਵ ਨੂੰ ਦੇਖਦੇ ਹੋਏ ਇਹ ਰਿਆਇਤ ਮਿਲਣੀ ਚਾਹੀਦੀ | ਉਨ੍ਹਾਂ ਐਲਾਨ ਕੀਤਾ ਕਿ ਮੰਡੀਆਂ 'ਚ ਕਿਸਾਨਾਂ ਦੀ ਫਸਲ ਨੂੰ ਕਿਸੇ ਤਰ੍ਹਾਂ ਦਾ ਵੀ ਕੀਮਤ ਵਿਚ ਕੱਟ ਨਹੀਂ ਲਗਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਫਸਲ ਦੀ 17 ਫੀਸਦੀ ਨਮੀ ਵਾਲੀ ਜੋ ਸਰਕਾਰ ਦੀ ਇਕ ਨੀਤੀ ਹੈ, ਉਸ ਦੇ ਆਧਾਰਿਤ ਕਿਸਾਨਾਂ ਨੂੰ ਬੇਫਿਕਰ ਹੋ ਕੇ ਆਪਣੀ ਫਸਲ ਵੇਚਣ ਲਈ ਆਉਣਾ ਚਾਹੀਦਾ ਹੈ, ਹਾਈਬਿ੍ਡ ਬੀਜਾਂ ਦੀ ਖਰੀਦ ਨਹੀਂ ਕੀਤੀ ਜਾਵੇਗੀ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਅਤੇ ਪੰਜਾਬ ਸਰਕਾਰ ਦੇ ਮੰਡੀਆਂ ਵਿਚ ਪ੍ਰਬੰਧ ਚਲਾਉਣ ਵਾਲੇ ਵਿਭਾਗਾਂ ਨੂੰ ਵੀ ਬੇਨਤੀ ਕੀਤੀ ਕਿ ਬਾਹਰਲੇ ਜ਼ਿਲਿ੍ਹਆਂ ਨੂੰ ਜ਼ਿਲ੍ਹਾ ਗੁਰਦਾਸਪੁਰ ਦੀਆਂ ਮੰਡੀਆਂ ਤੋਂ ਜਾਣ ਵਾਲੀ ਝੋਨੇ ਦੀ ਜਿਨਸ ਦੇ ਆਰ.ਓ. ਜ਼ਿਲ੍ਹੇ ਦੇ ਸ਼ੈਲਰਾਂ ਦਾ ਪੈਡੀ ਦਾ ਕੋਟਾ ਪੂਰੇ ਹੋਣ ਤੋਂ ਬਾਅਦ ਹੀ ਕੱਟੇ ਜਾਣ ਤਾਂ ਜੋ ਸਾਨੂੰ ਬਾਹਰਲੇ ਜ਼ਿਲਿ੍ਹਆਂ ਤੋਂ ਝੋਨਾ ਨਾ ਮੰਗਾਉਣਾ ਪਵੇ | ਇਸ ਮੌਕੇ ਮਲਕੀਤ ਸਿੰਘ ਬਿੱਲਾ, ਮਨਜੀਤ ਸਿੰਘ ਮਾਹਲ, ਰਣਜੀਤ ਸਿੰਘ ਕਾਹਲੋਂ, ਬਲਰਾਜ ਸਿੰਘ, ਅਮਨ ਮਿੱਤਲ, ਅਵਿੰਦਰ ਸਿੰਘ ਕਾਲਾ ਲਾਧੂਪੁਰ, ਜਰਨੈਲ ਸਿੰਘ ਬਟਾਲਾ, ਅਜੇ ਬੇਦੀ, ਟੋਨੀ ਗੁਰਦਾਸਪੁਰ, ਸਨੀ ਬਟਾਲਾ, ਜੰਗ ਬਹਾਦਰ ਸਿੰਘ, ਅਮਿਤ ਕਾਦੀਆਂ, ਕਾਕੇ ਸ਼ਾਹ ਕਾਦੀਆਂ, ਰਾਹੁਲ ਸਲਾਰੀਆ, ਸੁਖਜਿੰਦਰ ਸਿੰਘ ਗੋਤ, ਸਾਬੀ ਗੁਰਦਾਸਪੁਰ, ਪਰਮਜੀਤ ਸਿੰਘ ਪੰਮਾ, ਗੁਰਪ੍ਰਤਾਪ ਸਿੰਘ ਕਾਲਾ, ਰੋਹਿਤ ਦੀਨਾਨਗਰ, ਮੋਹਿਤ ਕਾਦੀਆਂ, ਅਮਰੀਕ ਸਿੰਘ ਡੇਰਾ ਬਾਬਾ ਨਾਨਕ, ਸੁੱਚਾ ਸਿੰਘ ਕਲਾਨੌਰ, ਸੁਮੀਤ ਕਾਦੀਆਂ, ਅਮਿਤ ਸ਼ਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿਓ-ਪੁੱਤਰ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ 6 ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਬੱਸਾਂ ਨਾ ਮਿਲਣ ਕਾਰਨ ਕੁਝ ਪਿੰਡਾਂ ਦੇ ਵਿਦਿਆਰਥੀ ਸਮੇਂ-ਸਿਰ ਨਹੀਂ ਜਾ ਪਾਉਂਦੇ ਸਕੂਲ-ਕਾਲਜ
Ad Position 24